Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗੀਤ ਇੰਝ ਵੀ ਲਿਖੇ ਜਾਂਦੇ ਹਨ !

ਇਹ ਗੀਤ ਲੱਗਭਗ 2004-5 ਵਿੱਚ ਲਿਖਿਆ ਸੀ, ਉਨ੍ਹਾਂ ਦਿਨ੍ਹਾਂ ਵਿੱਚ ਪੰਜਾਬੀ ਟ੍ਰਿਬਿਊਨ ਦੇ ਰੰਗ ਤਰੰਗ ਅੰਕ ਵਿੱਚ ਸੁਰਜੀਤ ਮਾਨ ਦੇ ਲੇਖ ਪੜ੍ਹ ਕੇ ਉਬਾਲਾ ਖਾ ਗਿਆ ਸੀ। ਸੁਰਜੀਤ ਮਾਨ ਜੀ ਨੇ ਲਿਖਿਆ ਸੀ ਕਿ ਸ਼ਿਵ ਨੇ ਲੂਣਾ ਲਿਖਕੇ ਔਰਤ ਦੇ ਮੱਥੇ ਉੱਤੋਂ ਲੱਗਿਆ ਦਾਗ ਧੋ ਦਿੱਤਾ ਹੈ, ਲੋੜ ਹੈ ਹੁਣ ਸਾਹਿਬਾਂ ਬਾਰੇ ਵੀ ਅਜਿਹਾ ਲਿਖਣ ਦੀ। ਸ਼ਿਵ ਦੀ ਲੂਣਾ ਤਾਂ ਪੜ੍ਹੀ ਨਹੀਂ ਸੀ, ਪਰ ਸੁਰਜੀਤ ਮਾਨ ਦੀ ਗੱਲ ਮਨ ਨੂੰ ਲੱਗ ਗਈ ਤੇ ਆਹ ਕੁਸ਼ ਲਿਖ ਦਿੱਤਾ:

 

ਔਰਤ ਹਾਂ ਤਾਂ ਕਰਕੇ, ਦਾਗ ਜਾਣਾ ਮੇਰੇ ਤੇ ਹੀ ਲਾਇਆ
ਦੋ ਪੁੜਾਂ ਵਿਚਾਲੇ ਵੇ, ਫਸਗੀ ਜਿੰਦ ਨਿਮਾਣੀ ਕਾਇਆ
ਪਹਿਲਾਂ ਤੀਰ ਤੋੜੇ ਜੱਟ ਦੇ, ਵੀਰਾਂ ਦੀ ਮਿੰਨਤ ਮਨਾ ਲਊਂ ਸੋਚਾਂ
ਤੁਸੀਂ ਲੜ-ਲੜ ਮਰ ਜਾਣਾ, ਮੈਨੂੰ ਜਿਊਣ ਨਹੀਂ ਦੇਣਾ ਲੋਕਾਂ..............।

 

ਹੱਥ ਜੋੜਾਂ ਵੀਰੋ ਵੇ, ਮੈਂ ਮਿਰਜ਼ੇ ਦੀ ਜਾਨ ਜਹਾਨੋਂ
ਮੇਰੇ ਸਿਰ ਦਾ ਸਾਈਂ ਇਹ, ਹਾਂ ਮੈਂ ਮਿਰਜ਼ੇ ਦੀ ਬਨਬਾਨੋ
ਨਾ ਉੱਜੜੇ ਸੁਹਾਗ ਮੇਰਾ, ਖੈਰ ਮੈਂ ਥੋਡੀ ਵੀ ਤਾਂ ਲੋਚਾਂ
ਤੁਸੀਂ ਲੜ-ਲੜ ਮਰ ਜਾਣਾ, ਮੈਨੂੰ ਜਿਊਣ ਨਹੀਂ ਦੇਣਾ ਲੋਕਾਂ..............।

 

ਭਾਈ, ਭਾਈ ਨਾ ਰਹਿਗੇ,ਇਨ੍ਹਾਂ ਦੇ ਕਾਲ ਘੂਕਦਾ ਸਿਰ ਤੇ
ਰੱਬਾ ਹੁਣ ਤੂੰ ਹੀ ਐ, ਤੂੰ ਹੀ ਐ ਮਿਰਜ਼ੇ ਦੇ ਸਿਰ ਤੇ
ਹੋਵੇ ਸਿਰ ਦੇ ਸਾਈਂ ਦਾ, ਵਿੰਗਾ ਨਾ ਵਾਲ ਵਿਖਾਦੇ ਮਾਇਆ
ਦੋ ਪੁੜਾਂ ਵਿਚਾਲੇ ਵੇ, ਫਸਗੀ ਜਿੰਦ ਨਿਮਾਣੀ ਕਾਇਆ...........।

 

ਜੇ ਤੀਰ ਨਾ ਭੰਨਦੀ ਵੇ, ਜਾਂਦੇ ਵੱਢੇ ਅੰੜੀ ਜਾਏ
ਦੋ ਧਿਰਾਂ 'ਚੋਂ ਇੱਕ ਬਚਦੀ, ਲੱਗਦੀ ਮੇਰੇ ਹੀ ਸਿਰ ਹਾਇ
ਮਜ਼ਬੂਰੀ ਵੀ ਲਿਖਿਓ, ਲਿਖਣ ਵਾਲਿਓ ਵੇ ਕਦਰਦਾਨੋ
ਹੱਥ ਜੋੜਾਂ ਵੀਰੋ ਵੇ, ਮੈਂ ਮਿਰਜ਼ੇ ਦੀ ਜਾਨ ਜਹਾਨੋਂ.................।

 

ਮੇਰਾ ਦੋਸ਼ ਨਾ ਕੋਈ ਵੇ, ਮੈਂ ਨਿਰਦੋਸ਼ਣ ਦੋਖੀ ਹੋਈ
ਮਿਰਜ਼ੇ ਦੀ ਲੋਥ ਉੱਤੇ, ਬੇਜਾਨ ਦੁਹੱਥੜ ਰੋਈ
ਕਾਸ਼! ਤੀਰ ਤੋੜਦੀ ਨਾ, ਜਾਂਦੀਆਂ ਗਿਣ-ਗਿਣ ਪਿੰਡ ਨੂੰ ਲੋਥਾਂ
ਤੁਸੀਂ ਲੜ-ਲੜ ਮਰ ਜਾਣਾ, ਮੈਨੂੰ ਜਿਊਣ ਨਹੀਂ ਦੇਣਾ ਲੋਕਾਂ..............।

 

ਇਹ ਦੋਸ਼ ਹੈ ਕਰਮਾਂ ਦਾ, ਦੋਸ਼ ਨਾ ਤੇਰਾ, ਦੋਸ਼ ਨਾ ਮੇਰਾ
ਹੋਣੀ ਹੀ ਵਰਤ ਗਈ, ਚੱਲਿਆ ਵਖਤ ਦਾ ਪੁੱਠਾ ਗੇੜਾ
ਤੈਨੂੰ ਮਾੜੀ ਨਹੀਂ ਕਹਿੰਦੇ, ਮਾੜਾ ਵਕਤ ਤੇਰੇ ਤੇ ਆਇਆ
ਔਰਤ ਹੈਂ ਤਾਂ ਕਰਕੇ, ਦਾਗ ਜਾਣਾ ਤੇਰੇ ਤੇ ਹੀ ਲਾਇਆ..............।

-------------(ਸੁਰਜੀਤ ਗੱਗ)------------------------

06 Oct 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

bittu ji share krn lyi thanks te ,,,,surjit ji ne kamal da likheya hai...

06 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Thanx for this .. I copied this one :)
06 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਸੋਹਣੀ ਰਚਨਾ , ਮਿਆਰੀ ਤੇ ਸਾਰਥਿਕ ਸੋਚ ਦੀ ਤਰਜਮਾਨੀ ਕਰਦੀ .....
ਸ਼ੁਕਰੀਆ ਬਿੱਟੂ ਵੀਰ ਸਾਂਝੀਆਂ ਕਰਨ ਲਈ ......ਸਹੀ ਕਿਹਾ ਏ ਗੀਤ ਇੱਦਾਂ ਵੀ ਲਿਖੇ ਜਾਂਦੇ ਨੇ .....ਖੂਬ 

ਬਹੁਤ ਸੋਹਣੀ ਰਚਨਾ , ਮਿਆਰੀ ਤੇ ਸਾਰਥਿਕ ਸੋਚ ਦੀ ਤਰਜਮਾਨੀ ਕਰਦੀ .....

 

ਸ਼ੁਕਰੀਆ ਬਿੱਟੂ ਵੀਰ ਸਾਂਝੀਆਂ ਕਰਨ ਲਈ ......ਸਹੀ ਕਿਹਾ ਏ ਗੀਤ ਇੱਦਾਂ ਵੀ ਲਿਖੇ ਜਾਂਦੇ ਨੇ .....ਖੂਬ 

 

06 Oct 2012

Reply