ਦਿਲ ਦਾ ਪੰਛੀਂ......ਗੀਤ
ਗਲਤੀ ਲਈ ਮਾਫ਼ੀ....
ਹਾਏ ਦਿਲ ਦਾ ਪੰਛੀ, ਤੇਰੇ ਘਰ ਵੱਲ ਉੱਡਦਾ ਨਾ,
ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ...
ਹੋ ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ..
ਔ ਯਾਦ ਤੇਰੀ ਤੈਨੂੰ ਸੋਂਪ ਕੇ, ਸੁਰਖ਼ਰੂ ਹੋਣ ਲਈ,
ਲਿਖ-ਲਿਖ ਖ਼ਤਾਂ ਨਾ, ਐਵੇ ਭਰਦੇ ਮੇਜ਼ ਰਹੇ...
ਹੋ ਦਿਲ ਦਾ ਪੰਛੀ, ਤੇਰੇ ਘਰ ਵੱਲ ਉੱਡਦਾ ਨਾ,
ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ...
ਔ ਕਿੰਨਿਆਂ ਨੇ ਪਾਇਆ ਚੋਗਾ, ਤੈਨੂੰ ਭੁਲਾਉਣ ਲਈ,
ਪਰ ਇਸ ਕਮਲੇ ਦੇ ਕਰਮ, ਨਾ ਇੰਨੇ ਤੇਜ਼ ਰਹੇ..
ਹੋ ਦਿਲ ਦਾ ਪੰਛੀ, ਤੇਰੇ ਘਰ ਵੱਲ ਉੱਡਦਾ ਨਾ,
ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ...
ਉਂਝ ਬੜੇ ਬਾਗ਼ ਸੀ, ਸਾਨੂੰ ਮਹਿਕਾਂ ਦੇਵਣ ਲਈ,
ਇਹਦੇ ਕਰਕੇ ਬੈਠੇ ਯਾਦਾਂ ਦੀ, ਕੰਡਿਆਲੀ ਸੇਜ਼ ਰਹੇ...
ਹੋ ਦਿਲ ਦਾ ਪੰਛੀ, ਤੇਰੇ ਘਰ ਵੱਲ ਉੱਡਦਾ ਨਾ,
ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ...
ਇਹ ਅਨਭੋਲ ਪਰਿੰਦਾ ਬੱਚਿਆਂ ਵਾਂਗ, ਸਚਾਈ ਸਮਝੇ ਨਾ,
ਕਿ ਤੈਨੂੰ ਖਿੱਚਦੇ ਜਿੱਦ,ਜ਼ੋਰ,ਐਸ਼ ਜਿਹੇ ਕਈ ਕਰੇਜ਼ ਰਹੇ...
ਹੋ ਦਿਲ ਦਾ ਪੰਛੀ, ਤੇਰੇ ਘਰ ਵੱਲ ਉੱਡਦਾ ਨਾ,
ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ...
ਤਰਸ ਖਾਕੇ ਤੂੰ ਕਦੇ, ਪਿੱਛੇ ਮੁੜਕੇ ਤੱਕਿਆ ਨਾਂਹ,
ਅਸੀਂ ਕੋਠੇ ਚੜ-ਚੜ, ਪਰਖਦੇ ਆਪਣਾ ਹੇਜ਼ ਰਹੇ..
ਹੋ ਦਿਲ ਦਾ ਪੰਛੀ, ਤੇਰੇ ਘਰ ਵੱਲ ਉੱਡਦਾ ਨਾ,
ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ...
ਹੋ ਯਾਦਾਂ ਤੇਰੀਆਂ ਤੈਨੂੰ ਮੋੜਨ, ਕਦੋਂ ਦਾ ਭੇਜ ਰਹੇ..
Written by Jassa Aujla
|