ਰੱਖੀ ਸਾਂਭਕੇ ਕਿਹਦੇ ਲਈ ਇਹੋ ਨੈਣਾਂ ਦੀ ਸ਼ਰਾਬ ਨੀ,
ਦੱਸ ਕਿਹਦੇ ਲਈ ਮਹਿਕੂਗਾ ਤੇਰੇ ਰੂਪ ਦਾ ਗ਼ੁਲਾਬ ਨੀ,
ਨੀ ਦੱਸ ਕਿਹੜਾ ਭਾਗਾਂ ਵਾਲਾ ਗੱਭਰੂ, ਜਿਹਨੂੰ ਨੈਣਾਂ ਚੋਂ ਪਿਆਲੇ ਤੂੰ ਪਿਲਾਂਵੇਗੀ...
ਏਸ ਚੰਨ ਜਿਹੇ ਮੁੱਖ ਨਾਲ ਬੱਲੀਏ, ਦੱਸ ਕਿਹਦਾ ਵਿਹੜਾ ਰੁਸ਼ਨਾਂਵੇਗੀ....
ਏਸ ਚੰਨ ਜਿਹੇ ਮੁੱਖ ਨਾਲ ਬੱਲੀਏ, ਦੱਸ ਕਿਹਦਾ ਵਿਹੜਾ ਰੁਸ਼ਨਾਂਵੇਗੀ....
ਕੀਹਦੇ ਵਿਹੜੇ ਵੱਲ ਏ ਉਡਾਰੀ ਦੱਸ ਲਾਉਣੀ ਨੀ,
ਕਿਹੜੇ ਗੱਭਰੂ ਨਾ ਸਾਂਝ ਉਮਰਾ ਦੀ ਪਾਉਣੀ ਨੀ,
ਰੱਬ ਸੋਹਣੀ ਲਿਖੀ ਓਹਦੀ ਤਕਦੀਰ ਨੀ, ਜਿਹਦੇ ਨਾਲ ਨੀ ਤੂੰ ਸੁਪਨੇ ਸਜਾਂਵੇਗੀ...
ਏਸ ਚੰਨ ਜਿਹੇ ਮੁੱਖ ਨਾਲ ਬੱਲੀਏ, ਦੱਸ ਕਿਹਦਾ ਵਿਹੜਾ ਰੁਸ਼ਨਾਂਵੇਗੀ....
ਤੇਰੇ ਝਾਂਜਰਾਂ ਦੇ ਸ਼ੋਰਾਂ ਕਿਹਨੂੰ ਨੀਂਦ ਚੋਂ ਉਠਾਉਣਾ ਏ,
ਗੋਰੇ ਰੰਗ ਨਾਲ ਕਿਹਦਾ ਪਲ-ਪਲ ਨਸ਼ਿਆਉਣਾ ਏ,
ਸ਼ਾਮੀ ਥੱਕੇ ਹੋਏ ਦੀ ਲੱਥ ਜਾਉਗੀ ਭੁੱਖ ਨੀ, ਜਦ ਪਾਣੀ ਦਾ ਗਲਾਸ ਤੂੰ ਫੜਾਂਵੇਗੀ...
ਏਸ ਚੰਨ ਜਿਹੇ ਮੁੱਖ ਨਾਲ ਬੱਲੀਏ, ਦੱਸ ਕਿਹਦਾ ਵਿਹੜਾ ਰੁਸ਼ਨਾਂਵੇਗੀ....
ਨਾਮ ਓਹਦਾ "ਜੱਸਾ" ਜਿਹਨਾ ਸਾਂਝੀਆਂ ਨੇ ਸਾਹਵਾਂ ਨੀ,
ਓਹਦਾ ਪਿੰਡ "ਜੈਤੇਵਾਲੀ" ਪਤਾ ਕੀਤਾ ਸਿਰਨਾਂਵਾ ਨੀ,
ਘਰ "ਔਜਲਿਆਂ" ਦੇ ਨੂੰ ਬਿੱਲੋ ਰਾਣੀਏ, ਬਹੂ ਬਣਕੇ ਤੂੰ ਚਾਰ ਚੰਨ ਲਾਂਵੇਗੀ...
ਏਸ ਚੰਨ ਜਿਹੇ ਮੁੱਖ ਨਾਲ ਬੱਲੀਏ, ਦੱਸ ਕਿਹਦਾ ਵਿਹੜਾ ਰੁਸ਼ਨਾਂਵੇਗੀ....
ਏਸ ਚੰਨ ਜਿਹੇ ਮੁੱਖ ਨਾਲ ਬੱਲੀਏ, ਦੱਸ ਕਿਹਦਾ ਵਿਹੜਾ ਰੁਸ਼ਨਾਂਵੇਗੀ...
Lyrics by Jassa Aujla
ਇਹ ਗੀਤ ਲਗਭਗ 2 ਸਾਲ ਪੁਰਾਣਾ ਹੈ....dhanvaad
|