|
 |
 |
 |
|
|
Home > Communities > Punjabi Poetry > Forum > messages |
|
|
|
|
|
ਗੀਤ |
ਨੀ ਰਾਂਝਣ ਕੀ ਕਰਦਾ ਕੀ ਕਰਦਾ ਕਿਤੇ ਦਿਖਾਏ ਔੜਾਂ ਨੀ ਕਿਤੇ ਰਿਮਝਿਮ ਰਿਮਝਿਮ ਵਰ੍ਹਦਾ
ਆਪੇ ਵਰ ਦਏ, ਆਪ ਸਰਾਪੇ ਆਪੇ ਕੁੰਨ ਸੁੰਨ ਵਿਚ ਆਪੇ ਆਪੇ ਨਿਰਗੁਨ ਸਰਗੁਣ ਆਪੇ ਨਾ ਜੰਮਦਾ, ਨਾ ਮਰਦਾ…..
ਆਪੇ ਨਦੀਆਂ, ਜੰਗਲ, ਬੇਲੇ ਆਪੇ ਬੀਨ, ਨਾਗ ਬਣ ਮੇਲ੍ਹੇ ਆਪੇ ਅਕੁਲ ਕਲਾ ਵਿਚ ਖੇਲੇ ਆਪੇ ਜਿੱਤਦਾ, ਹਰਦਾ…
ਆਪੇ ਜੋਗੀ, ਨਾਦ ਵਜਾਵੇ ਆਪੇ ਨਿੱਜ ਘਰ ਤਾੜੀ ਲਾਵੇ ਆਪੇ ਨੱਚੇ, ਆਪੇ ਗਾਵੇ ਆਪੇ ਨੀ ਚੁੱਪ ਕਰਦਾ….
ਪੌਣ ਪਾਣੀ ਅਗਨੀ ਦੀ ਬੇਟੀ ਸਖੀਓ ਨੀ ਇਕ ਹੀਰ ਸਲੇਟੀ ਹੋ ਗਈ ਰਾਂਝਣ ਨਾਲ ਰੰਝੇਟੀ ਵਿਚ ਰਿਹਾ ਨਾ ਪਰਦਾ….
ਪਰਮਜੀਤ ਸੋਹਲ
|
|
25 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|