|
 |
 |
 |
|
|
Home > Communities > Punjabi Poetry > Forum > messages |
|
|
|
|
|
ਗੀਤ |
ਕੁਝ ਗੀਤ ਮੇਰੇ ਅਣਛੁਹੇ ਕੁਝ ਗੀਤਾਂ ਦੀ ਲੰਮੀ ਕਹਾਣੀ। ਕੁਝ ਰਹੇ ਅੱਜੇ ਅਣਗਾਏ ਨਾ ਮਿਲਿਆ ਦਿਲ ਦਾ ਜਾਨੀ। ਕੁਝ ਗੀਤ ਮੇਰੇ ਬਦਲਾਂ ਵਰਗੇ ਕੁਝ ਬਣੇ ਹਵਾ ਦੇ ਬੁੱਲੇ, ਕੁਝ ਗੀਤ ਸਾਗਰ ਦੀਆਂ ਲਹਿਰਾਂ ਕੁਝ ਵਹਿੰਦਾ ਪਾਣੀ। ਕੁਝ ਗੀਤ ਨਾਦ ਤੋਂ ਚੱਲੇ ਸੁਰਾਂ ਨੇ ਜਿਹੜੇ ਅਨਹਦ ਕੀਤੇ, ਕੁਝ ਗੀਤਾਂ ਚੋਂ ਰੱਬ ਦਾ ਜ਼ਲਵਾ ਜਿੰਨਾਂ ਦੀ ਕਥਾ ਪੁਰਣੀ।
ਕੁਝ ਮੇਰੇ ਗੀਤ ਰਫ਼ਤਾਰ ਸਾਹਾਂ ਦੀ ਹਿਰਦੇ ਧੱੜਕਣ ਸਾਈ, ਕੁਝ ਗੀਤਾਂ ਨੇ ਰਮਜ਼ ਮੇਰੇ ਦਿਲ ਦੀ ਅੱਖਾਂ ਭਰ ਸੁਨਾਣੀ। ਕੁਝ ਗੀਤਾਂ ਦਾ ਸਫ਼ਰ ਲੰਮੇਰਾ, ਮਿਲਨਾ ਮੰਜ਼ਿਲ ਮੇਰੀ, ਕੁਝ ਗੀਤਾਂ ਦੀ ਸਾਂਝ ਮੇਰੇ ਜੁੱਸੇ, ਮੈਂ ਰੂਹਾਂ ਤੱਕ ਹੰਢਾਣੀ।,
|
|
22 May 2013
|
|
|
|
ਵਾਹ ! ਕਿਆ ਬਾਤ ਹੈ | ਕਮਾਲ ਦਾ ਲਿਖਿਆ ਹੈ,,,ਜਿਓੰਦੇ ਵੱਸਦੇ ਰਹੋ,,,
|
|
22 May 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|