|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਗੀਤ ਗੋਬਿੰਦ - ਪਰਮਿੰਦਰ ਸਿੰਘ ਅਜ਼ੀਜ਼ |
ਦੋਸਤੋ ਇਸ ਵਿਸਾਖੀ ਤੇ ਅੱਜ ਆਪ ਨਾਲ ਦੋ ਸਾਲ ਪਹਿਲੇ ਲਿਖਿਆ 'ਗੀਤ ਗੋਬਿੰਦ' ਸਾਂਝਾ ਕਰ ਰਿਹਾ ਹਾਂ | ਉਮੀਦ ਹੈ ਆਪ ਪਿਆਰ ਦੇ ਕੇ ਸਰਾਹੋਗੇ |
ਭੇਡਾਂ ਨੂੰ ਵੀ ਖਾਲਸ ਸ਼ੇਰ ਬਣਾਇਆ ਸੀ ਸਰਬ ਕਲਾ ਸਮਰਥ ਗੁਰੂ ਗੋਬਿੰਦ ਸਿੰਘ ਨੇ ਜਦ ਕੋਈ ਮਜਲੂਮ ਕਿਤੇ ਕੁਰਲਾਇਆ ਸੀ ਸਿਰ ਤੇ ਰਖਿਆ ਹਥ ਗੁਰੂ ਗੋਬਿੰਦ ਸਿੰਘ ਨੇ
ਕਸ਼ਮੀਰੀ ਪੰਡਤਾਂ ਦਾ ਟੋਲਾ ਆਇਆ ਸੀ ਧਰਮ ਵਾਸਤੇ ਹਾਹਾਕਾਰ ਮਚਾਇਆ ਸੀ ਬਾਪ ਗੁਰੂ ਨੂੰ ਹਸ ਕੇ ਕਰ ਦਿੱਤਾ ਕੁਰਬਾਨ ਉਂਗਲੀ ਫੜ ਕੇ ਟੁਰਨਾ ਜਿਸ ਸਿਖਾਇਆ ਸੀ
ਉਹਨੂੰ ਕਿਹੜਾ ਜਾਨ ਤੋਂ ਨਹੀਂ ਪਿਆਰੇ ਸੀ ਸੁਹਣੇ-ਸੁਹਣੇ ਪੁੱਤਰ ਧਰਮ ਤੋਂ ਵਾਰੇ ਸੀ ਆਸ ਉਹਦੀ ਤੇ ਅਸੀਂ ਹੀ ਪੂਰੇ ਉਤਰੇ ਨਾ ਉਹਦੀ ਨਜ਼ਰੇ ਪੁੱਤ ਉਹਦੇ ਅਸੀਂ ਸਾਰੇ ਸੀ
ਰਾਜਿਆਂ ਤੇ ਮੁਗਲਾਂ ਨੇ ਕੀਤਾ ਧੋਖਾ ਸੀ ਮਾਛੀਵਾੜੇ ਰਸਤਾ ਜੰਗਲੀ ਔਖਾ ਸੀ ਕੰਡਿਆਂ ਨੂੰ ਵੀ ਫੁੱਲਾਂ ਵਾਲੀ ਸੇਜ਼ ਕਿਹਾ ਜੀਵਨ ਗੁਰਾਂ ਦਾ ਸਭ ਤੋਂ ਵਖ, ਅਨੋਖਾ ਸੀ
ਜੇ ਗੁਰੂ ਗੋਬਿੰਦ ਸਿੰਘ ਧਰਤ ਤੇ ਆਉਂਦੇ ਨਾ ਭਾਰਤ ਦੇਸ਼ ਦੀ ਹੋਰ ਹੀ ਰੰਗਤ ਹੋਣੀ ਸੀ ਜੇਕਰ ਅਣਖ ਨਾ ਭਰਦੇ ਸਾਡੀ ਰਗ ਰਗ ਵਿਚ ਇਕ ਇਕ ਦੀ ਚੁਣ ਚੁਣ ਕੇ ਸੁੰਨਤ ਹੋਣੀ ਸੀ
ਜਿੰਨੇ ਵੀ ਵਿਖਦੇ ਨੇ ਮੰਦਰ, ਟਲ, ਜੰਜੂ ਕਰਜਾ ਸਭ ਤੇ ਭਾਰੀ ਗੁਰੂ ਗੋਬਿੰਦ ਦਾ ਹੈ ਜੇ ਅੱਜ ਵੀ ਕੌਮਾਂ ਨੇ ਵੈਰੀ ਆਪਸ ਵਿਚ ਇਹਦੇ ਵਿਚ ਵੀ ਦੋਸ਼ ਤਾਂ ਯਾਰੋ ਹਿੰਦ ਦਾ ਹੈ
ਅੱਗੇ ਨਿਕਲਣ ਦੀ ਜੋ ਗੰਦੀ ਹੋੜ ਹੈ ਇਨਸਾਨੀ ਕਦਰਾਂ ਦੀ ਜਿਹੜੀ ਥੋੜ ਹੈ ਇਸ ਨੂੰ ਛੱਡਣ ਵਾਸਤੇ ਗੁਰੂ ਗੋਬਿੰਦ ਦੇ ਦੱਸੇ ਰਾਹ ਤੇ ਚੱਲਣ ਦੀ ਅੱਜ ਲੋੜ ਹੈ
- ਪਰਮਿੰਦਰ ਸਿੰਘ ਅਜ਼ੀਜ਼ (੨੩ ਫ਼ਰਵਰੀ ੨੦੦੯)
|
|
14 Apr 2011
|
|
|
|
|
|
|
BAHUT WADIA 22 JI THANKS FOR SHARING
|
|
15 Apr 2011
|
|
|
|
|
bahut wadhiya veere....
nice to see you after a long time..... :)
keep sharing ....
|
|
15 Apr 2011
|
|
|
|
|
ਅਜ਼ੀਜ਼ ਸਾਅਬ ਤੁਹਾਡੀਆਂ ਲਿਖਤਾਂ ਦੇ ਤਾਂ ਅਸੀਂ ਪੁਰਾਣੇ ਫੈਨ ਆਂ ! ਸਾਹਿਬ-ਏ -ਕਮਾਲ ਦੀ ਸਿਫਤ ਵਿਚ ਤੁਸੀਂ ਅਸ਼-ਅਸ਼ ਕਰਵਾ ਦਿੱਤੀ ਹੈ ! ਜੀਓ ...
|
|
15 Apr 2011
|
|
|
|
|
|
|
ਬਹੁਤ ਵਧੀਆ ਬਾਈ ਜੀ .........ਗੁਰੂ ਜੀ ਦੀ ਸਿਫਤ 'ਚ ਤੁਸੀਂ ਸਚੇ ਤੇ ਪ੍ਰਮਾਣਿਤ ਤਥ ਲਿਖੇ ਨੇ .......ਗੁਰੁ ਮਿਹਰ ਕਰਨ .......
|
|
16 Apr 2011
|
|
|
|
|
bahut bahut dhanvad aap sab da... aap ne pyaar bakshya
|
|
25 Apr 2011
|
|
|
|
|
ਬਹੁਤ ਵਧੀਆ ਢੰਗ ਨਾਲ ਸਚਾਈ ਬਿਆਨ ਕੀਤੀ ਹੈ - ਸਭ ਨੂੰ ਇਹਨੂੰ ਪੜਨਾ ਤੇ ਇਸਦੇ ਅਨੁਸਾਰ ਚਲਨਾ ਚਾਹੀਦਾ ਹੈ
|
|
25 Apr 2011
|
|
|
|
|
ਇਕ ਹੋਰ ਬੜੀ ਖੂਬਸੂਰਤ ਰਚਨਾ .......... ਬਹੁਤ ਵਾਧੀਆ ਜੀ ....
|
|
21 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|