|
ਮੈਂ ਘਾਹ ਨਹੀ |
ਜੋ ਅਣਚਾਹੀ ਬੂਟੀ ਵਾਂਗ,
ਪੁੱਟ ਦੇੱਓਗੇ ……
ਅਯਾਸ਼ੀ ਲਈ ਵਰਤੋਗੇ,
ਕੁਚਲੋਗੇ,
ਲਹੂ ਲੁਹਾਣ ਕਰੋਗੇ…….
ਤੁਹਾਡੇ ਬਗੀਚੇ ਦੀ ਸਜਾਵਟ ਨਹੀ,
ਤੁਹਾਡੀ ਹਵਸ ਨੂੰ ਪਾਲਨ ਲਈ……
ਮੈਂ ਤਾਂ ਨਦੀ ਹਾਂ,
ਵਹਿੰਦੀ ਹਾਂ,
ਸ਼ਾਨ ਨਾਲ,
ਤੁਹਾਡਾ ਬੀਜ ਬੀਜਣ ਲਈ,
ਪਹਾੜੀ ਤੇ………………
ਮੇਰਾ ਪ੍ਰੇਮੀ ਸਮੁੰਦਰ,
ਜਨਮ ਸਥਾਨ ਪਹਾੜ,
ਤੇਨੁ ਵੀ ਸਿੰਜਦੀ ਹਾਂ,
ਤੇ ਤੇਰੇ ਘੇਰੇ ਨੂ ਵੀ I
ਤੇਨੁ ਸਾਂਭਦੀ ਹਾਂ ਬੇਥ੍ਕਾਵਟ,,,,,,
ਤੂੰ ਮੈਨੂ ਮਸਲਦਾ ਏ ਬੇਰਹਿਮ?
ਮੈਂ ਘਾਹ ਨਹੀ,
ਮੈਂ ਈ ਤੇਰੀ ਜਨਮਦਾਤੀ,
ਤੇ ਕਰ੍ਮਦਾਤੀ ਵੀ
ਮੈਂ ਹਾਂ ਤਾਂ ਹੀ ਤੂ ਹੈ……..
ਤੇਰੀ ਸਾਰੀ ਦੁਨੀਆ,
ਮੇਰੀ ਹਥ੍ਹੇਲੀ ਉੱਤੇ
ਤੇਰੀਆਂ ਖੁਸ਼ੀਆਂ ਦੇ ਚਿਰਾਗ,
ਮੁਠੀ ਵਿਚ …………..
“”ਜਨਮਦਾਤੀ”" !!
ਲਵੀਨ ਕੌਰ ਗਿੱਲ
|
|
28 Mar 2013
|