ਮੇਰੀ ਜਿੰਦਗੀ ਵਿਚ ਕੁਝ ਐਦਾਂ ਵੜ ਗਿਆ ਹੈ ਗ਼ਮ
ਆਤਮਾ ਇਸਦੀ ਕੈਦਣ ਹੋਈ ਬਣ ਧੜ ਗਿਆ ਹੈ ਗ਼ਮ
ਕਲ਼ ਇਕ ਆਤਮਾ ਫ਼ਾਹਾ ਲੈਕੇ ਦੁਨੀਆਂ ਛੱਡ ਗਈ
ਪੁੱਛਣ ਉੱਤੇ ਪਤਾ ਲੱਗਾ ਕਿ ਲੜ ਗਿਆ ਹੈ ਗ਼ਮ
ਦੁਨੀਆਂ ਕਹਿੰਦੀ ਗ਼ਮ ਹੈ ਕੋਈ ਤਾਂ ਥੋੜੀ ਸ਼ਰਾਬ ਪੀਉ
ਮੈਂ ਪੀਤੀ ਤਾ ਉਲਟਾ ਸ਼ਰਾਬ ਨੂੰ ਚੜ ਗਿਆ ਹੈ ਗ਼ਮ
ਮੈਨੂੰ ਪਤਾ ਸੀ ਕਿਤੇਂ ਵੀ ਇਹਨੇ ਪਿੱਛਾ ਨਹੀਂ ਛੱਡਣਾ
ਏਸੇ ਕਰਕੇ ਖ਼ੜ ਗਿਆ ਹਾਂ, ਖ਼ੜ ਗਿਆ ਹੈ ਗ਼ਮ
ਦੇਖਕੇ ਦਿਲ਼ ਲੱਲਚਾ ਜਾਂਦਾ ਤੇ ਆਪੇ ਸੱਦ ਲੈਦਾਂ
ਅੱਜਕੱਲ਼ ਐਸੀਆ ਸੋਹਣੀਆ ਸ਼ਕਲਾਂ ਫ਼ੜ ਗਿਆ ਹੈ ਗ਼ਮ
ਦਾਹ ਸੰਸਕਾਰ ਤਾਂ ਦੇਹ ਦਾ ਹੋਇਆ ਆਤਮਾ ਹੈ ਬਾਕੀ
ਇਹ ਨਾ ਸਮਝੋ ਚਿਖ਼ਾ ਦੇ ਵਿਚ ਹੀ ਸੜ ਗਿਆ ਹੈ ਗ਼ਮ
ਇਹ ਗ਼ਜ਼ਲ ਉਹਨਾਂ ਸਭਨਾਂ ਦੇ ਨਾਮ ਹੈ "ਨਿੰਦਰ"
ਇਸ ਗ਼ਜ਼ਲ ਜੋ ਜਿਹੜਾ-ਜਿਹੜਾ ਪੜ ਗਿਆ ਹੈ ਗ਼ਮ....................