ਬਹੁਤ ਕੁਝ ਸੀ ਘਰ ਵਿੱਚਸੂਰਜ ਵਰਗਾ ਬਾਪਨੀਲੇ ਅਰਸ਼ ਵਰਗੀ ਮਾਂਭੈਣ-ਭਰਾ ਸ਼ਬਦਾਂ ਵਰਗੇ।
ਹੁਣ ਪਿਤਾ ਦਾ ਮੰਜਾ ਪਿਆ ਹੈ ਅਣਵਿਛਿਆਸਾਈਕਲ ਖ਼ਬਰੇ ਕੌਣ ਚਲਾਉਂਦਾ ਹੋਵੇਗਾ?ਜਿਸ ’ਤੇ ਬਾਪੂ ਨੇ ਧਰਤ ਤਰੀ-ਸੁਬ੍ਹਾ ਸ਼ਾਮਮਾਂ ਦਾ ਚਰਖਾ, ਮਸ਼ੀਨ, ਆਟੇ ਵਾਲਾ ਢੋਲਜਿਸ ’ਤੇ ਮਾਂ ਦੇ ਪੋਟਿਆਂ ਦੀ ਛੋਹ ਹੈ- ਲੋਰੀਆਂਬੇਰੀ ਨੂੰ ਬੇਰ ਲੱਗਦੇ ਨੇ-ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈਪੌਦੇ ਅਜੇ ਵੀ ਫੁੱਲ ਦਿੰਦੇ ਨੇ ਪਰ ਪਾਣੀ…ਜੰਦਰੇ ਲੱਗੇ ਬੂਹਿਆਂ ਉੱਤੇਕੋਈ ਕਦੋਂ ਸੱਦਾ ਦਿੰਦਾ ਹੈ ਗਾਉਣ ਦਾਕੌਣ ਵੰਡਦਾ ਹੈ ਲੱਡੂ ਵਿਆਹ ਦੇਕੌਣ ਲੈਂਦਾ ਹੈ ਅੜ-ਅੜ ਲੋਹੜੀਆਂ-ਭਿਖਾਰੀ ਵੀ ਨਹੀਂ ਰੁਕਦੇ, ਬੰਦ ਬੂਹਿਆਂ ਦਰਾਂ ’ਤੇ।
ਡਾ. ਅਮਰਜੀਤ ਟਾਂਡਾ
very nycc......tfs.....
Good One...tfs Bittu Jee