ਵਾਲੀਆਂ ਵਾਲੀਆਂ ਪਹਿਨ ਚੂੜੀਦਾਰ ਪਜਾਮੀਆਂ।ਝੁਮਕੇ ਕੰਨੀ ਪਹਿਨ ਕੇ ਮੁਟਿਆਰਾਂ ਮੇਲੇ ਜਾਂਦੀਆਂ।ਲਾਡਲੀ ਧੀ ਮਾਪਿਆਂ ਪਾਲੀ ਰੀਝਾਂ ਕਰਕੇ ਪੂਰੀਆਂ,ਪਿਛਲੇ ਪੱਲ ਸੱਭ ਭੁੱਲ ਪੀਜ਼ੇ ਚਾਟ ਹੁਣ ਖਾਦੀਆਂ। ਸਭਿਆਚਾਰ ਦੇ ਨਾਂ ਤੇ ਧਾਰਨ ਪੱਛਮੀ ਪਹਿਰਾਵੇ,ਬਦਲੀ ਸੋਚ ਰਿਸ਼ਤਿਆਂ ਵਿੱਚ ਗਿਰਾਵਟ ਲਿਆਦੀਆਂ।ਪਰਿਵਾਰਿਕ ਇਕੱਠ ਹੁਣ ਇਸਨੂੰ ਚੰਗਾ ਨਾ ਲਗਦਾ,ਸੌਕ ਕਲਾ ਨੈਤਿਕਤਾ ਤੇ ਆਦਰ ਫ਼ੈਸ਼ਨ ਵਿਖਾਂਉਂਦੀਆਂ।ਸੁਚੇਤ ਨਾ ਹੋਵੇ ਭੀੜ ਬਣਕੇ ਵਿਚਰੇ ਵਿੱਚ ਸਮਾਜ ਦੇ,ਘਰ ਸੰਭਾਲੇ ਆਪਣਾ ਘਰ ਦੀ ਮਾਲਕ ਅਖਵਾਉਂਦੀਆਂ।
Nice one Gurmit Jee...
ਬਹੁਤ ਬਹੁਤ ਧੰਨਵਾਦ ਆਪਦਾ ਅਤੇ ਬਾਕੀ ਸਾਰੇ ਪਾਠਕਾਂ ਦਾ