Punjabi Poetry
 View Forum
 Create New Topic
  Home > Communities > Punjabi Poetry > Forum > messages
Harjit Singh
Harjit
Posts: 241
Gender: Male
Joined: 18/Jan/2011
Location: Hoshiarpur
View All Topics by Harjit
View All Posts by Harjit
 
ਗ਼ਜ਼ਲ----(Harjit)

-----------------ਸਾਹਿਤਕ ਨਾਮ: ਬਾਬਾ ਨਜਮੀ-----------------

ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ

 

ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ।

ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।

ਉਹਨਾਂ ਦਾ ਵੀ ਤੂੰਹੀਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,

ਈਦਾਂ ਵਾਲ਼ੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ।

ਜਿਹਨਾਂ ਦੇ ਗਲ਼ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,

ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ।

ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,

ਜਿਹੜੇ ਇਕ ਹਵੇਲੀ ਬਦਲੇ, ਝੁੱਗੀਆਂ ਸਾੜੀ ਜਾਂਦੇ ਨੇ।

ਸ਼ੀਸ਼ੇ ਉੱਤੇ ਮਲ਼ੇ ਸਿਆਹੀਆਂ, ਹੱਕ਼ ਏ ਮੇਰੇ ਦੁਸ਼ਮਣ ਦਾ,

ਸੱਜਣਾਂ ਨੂੰ ਕੀ ਬਣੀਆਂ, ਮੇਰੇ ਫੁੱਲ ਲਿਤਾੜੀ ਜਾਂਦੇ ਨੇ।

ਚੱਲ ਉਏ ‘ਬਾਬਾ ਨਜਮੀ’ ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ,

ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।

16 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Ohhh BABA NAZMI the GREAT

 

I love his poetry.....Thnx a lot 4 sharing Harjit 22 G...

 

main usdiyan video vee post keetiyan hoyian ne ithey waisey je ho skae taan os topic 'ch v post kar deo taan k saari collection ikk jagah ho sakey....

 

 

Good stuff..!!

 

16 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

yup.........well said balihaar ......

16 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਹਰਜੀਤ ਜੀ ਨਜਮੀ ਜੀ ਦੇ ਬੜੀ ਪਿਆਰੀ ਗ਼ਜ਼ਲ ਸਾਂਝੀ ਕਰਨ ਲਈ ਸ਼ੁਕ੍ਰਿਯਾ ਜੀ

 

ਸਾਡੇ ਉਧਰਲੇ ਪੰਜਾਬ ਵਿਚ ਅੱਜ ਵੀ....ਬੁੱਲੇ ਸ਼ਾਹ....ਵਾਰਿਸ ਸ਼ਾਹ.....ਜਿਹੇ ਸ਼ਾਯਰ ਤੇ ਫ਼ਨਕਾਰ ਮੋਜੂਦ ਨੇ....ਜਿਨ੍ਹਾ ਨੂੰ ਵਾਰ-ਵਾਰ ਸਿਜਦਾ ਕਰਨ ਨੂੰ ਜੀ ਕਰਦਾ ਹੈ......ਬਾਬਾ ਨਜਮੀ ਜੀ ਓਹਨਾ ਵਿਚੋਂ ਇਕ ਨੇ....


ਸਾਡੇ ਇਧਰਲੇ ਪੰਜਾਬ ਦੇ ਰਾਹੋੰ ਭਟਕੇ ਕਲਾਕਾਰਾਂ ਨੂੰ ਕੁਝ ਸਾਡੇ ਉਧਰਲੇ ਵੀਰਾਂ ਤੋਂ ਸੇਧ ਲੈ ਕੇ ਮਿਆਰੀ ਗੀਤ ਲਿਖਣੇ / ਗਾਉਣੇ ਚਾਹੀਦੇ ਨੇ.....ਹੁਣ ਤਾਂ ਇਧਰਲੇ ਪੰਜਾਬ ਸਾਫ਼-ਸੁਥਰੀ ਗਾਯਕੀ ਗਾਉਣ ਵਾਲੇ ਸਿਰਫ ਉਂਗਲਾਂ ਤੇ ਗਿਣਨ ਜੋਗੇ ਹੀ ਬਚੇ ਨੇ.....

 

ਜਿਵੇ ਹੁਣੇ ਜਿਹੇ 'ਬਲਬੀਰ ਬੋਪਾਰਾਏ ਜੀ' ਦਾ ਗੀਤ ਆਯਾ ਹੈ...."ਤੂੰਬੀ ਛਡ ਕੇ ਕਲਾਕਾਰ ਹੁਣ ਬੰਦੂਕਾਂ ਚੁੱਕੀ ਫਿਰਦੇ ਨੇ" 
  

    

17 Jul 2011

Harjit Singh
Harjit
Posts: 241
Gender: Male
Joined: 18/Jan/2011
Location: Hoshiarpur
View All Topics by Harjit
View All Posts by Harjit
 
satshriakal g aap sab nu.........ate bahut dhanvaad post pasand karn layi.........koshish rehndi hai k kuch changa hoi post kita jaave. balihaar bhaji main tuhade topic vich v post kar daunga g..sahi hai collection ek jagah hove taan changa hai........... ek baar pher aap sab da shukriya g.ate nazmi sahib nu salaam.........
17 Jul 2011

Reply