Punjabi Poetry
 View Forum
 Create New Topic
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ghazal
ਉਸ ਦੀ ਅੱਖ ਵਿਚ ਦਰਦ ਦਾ ਇਹਸਾਸ ਸੀ
ਮਾਰੂਥਲ ਦੀ ਰੇਤ ਦੀ ਇਕ ਪਿਆਸ ਸੀ

ਚਿਹਰੇ ਤੇ ਚਿਪਕੇ ਸਲੇਟੀ ਹਾਦਸੇ
ਰੰਗਤਾਂ ਨੇ ਲੈ ਲਿਆ ਸੱਨਿਆਸ ਸੀ

ਵੇਚ ਅੱਜ ਹਾੜੀ ਜੋ ਘਰ ਮੁੜ ਪਹੁੰਚਿਆ
ਚੁਪ ਚੁਪੀਤਾ , ਜੇਬ ਵਿਚ ਸਲਫਾਸ ਸੀ

ਕਲ ਝਨਾਂ ਸਤਲੁਜ ਦੇ ਸੁਫਨੀਂ ਬਹੁੜਿਆ
ਪਾਣੀਆਂ ਤੇ ਤੈਰਦੀ ਅਰਦਾਸ ਸੀ

ਚਾਰ ਪਲ ਦੀ ਸੀ ਉਮਰ ਵਸਲਾਂ ਨੂੰ ਉੰਝ
ਦੇਰ-ਪਾ ਉਸ ਦੇ ਬਦਨ ਦੀ ਬਾਸ ਸੀ

ਹਰ ਕਦਮ ਹੀ ਦੂਰ ਜਾਂਦੇ ਦੇਖਿਆ
ਜਿਸ ਦੇ ਮੁੜਨੇ ਦਾ ਅਟਲ ਵਿਸ਼ਵਾਸ ਸੀ
22 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ਬਾਈ ਜੀ,,,
                          " ਕੱਲ ਝਨਾਂ ਸਤਲੁਜ ਦੇ ਸੁਫਨੀਂ ਬਹੁੜਿਆ ,
                            ਪਾਣੀਆਂ ਤੇ ਤੈਰਦੀ ਅਰਦਾਸ ਸੀ " 
ਕਮਾਲ ਹੀ ਕਰਤੀ ,,, ਇਹ ਰਚਨਾ ਬਿਲਕੁਲ ਹੀ ਕਿਸੇ ਅਰਦਾਸ ਵਰਗੀ ਜਾਪਦੀ ਹੈ,,,ਸਲਫਾਸ ਵਾਲਾ ਸ਼ੇਅਰ ਵੀ ਕਮਾਲ ਦਾ ਸੀ,,,ਜੀਓ,,,

ਵਾਹ ਬਾਈ ਜੀ,,,

                          " ਕੱਲ ਝਨਾਂ ਸਤਲੁਜ ਦੇ ਸੁਫਨੀਂ ਬਹੁੜਿਆ ,

                            ਪਾਣੀਆਂ ਤੇ ਤੈਰਦੀ ਅਰਦਾਸ ਸੀ " 

 

ਕਮਾਲ ਹੀ ਕਰਤੀ ,,, ਇਹ ਰਚਨਾ ਬਿਲਕੁਲ ਹੀ ਕਿਸੇ ਅਰਦਾਸ ਵਰਗੀ ਜਾਪਦੀ ਹੈ,,,ਸਲਫਾਸ ਵਾਲਾ ਸ਼ੇਅਰ ਵੀ ਕਮਾਲ ਦਾ ਸੀ,,,ਜੀਓ,,,

 

22 Aug 2011

narinderjeet singh
narinderjeet
Posts: 8
Gender: Male
Joined: 11/Aug/2011
Location: faridkot
View All Topics by narinderjeet
View All Posts by narinderjeet
 

ਵਾਹ ਜੀ ਵਾਹ

22 Aug 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

੨੨ ਜੀ ਵਾਹ ਬੜੀ ਦਰਦਭਰੀ ਹਾਲਤ  ਬਿਆਨ ਕੀਤੀ ਆ ਪੰਜਾਬ ਦੇ ਜੱਟ ਦੀ  
ਵੇਚ ਅੱਜ ਹਾੜੀ ਜੋ ਘਰ ਮੁੜ ਪਹੁੰਚਿਆ
ਚੁਪ ਚੁਪੀਤਾ , ਜੇਬ ਵਿਚ ਸਲਫਾਸ ਸੀ
ਲਿਖਦੇ ਰਹੋ ਚੰਗੀ ਚੀਜ਼ ਦਾ ਅਸਰ ਜਰੂਰ ਹੁੰਦਾ .ਵਾਹ ਜੀਓ 

 

੨੨ ਜੀ ਵਾਹ ਬੜੀ ਦਰਦਭਰੀ ਹਾਲਤ  ਬਿਆਨ ਕੀਤੀ ਆ ਪੰਜਾਬ ਦੇ ਜੱਟ ਦੀ  

 

ਵੇਚ ਅੱਜ ਹਾੜੀ ਜੋ ਘਰ ਮੁੜ ਪਹੁੰਚਿਆ

ਚੁਪ ਚੁਪੀਤਾ , ਜੇਬ ਵਿਚ ਸਲਫਾਸ ਸੀ

 

ਲਿਖਦੇ ਰਹੋ ਚੰਗੀ ਚੀਜ਼ ਦਾ ਅਸਰ ਜਰੂਰ ਹੁੰਦਾ .ਵਾਹ ਜੀਓ 

 

22 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਸੋਹਣਾ ਲਿਖਿਆ ਵੀਰ ਜੀ

22 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਖੂਬ ਜੀ
ਕਿਆ ਬਾਤ ਆ

23 Aug 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

swad aa gya pad k.. bhut time bad ene khoobsurat shyer pade.. sanjha karn lyi thanks....

23 Aug 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਤੁਹਾਡੀ ਹਰ ਲਿਖਤ ਬਾਕਮਾਲ ਹੁੰਦੀ ਹੈ...... ਸਾਨੂੰ ਸਦਾ ਹੀ ਉਡੀਕ ਰਹਿੰਦੀ ਹੈ ਤੁਹਾਡੀ ਲਿਖਤ ਨਾਲ ਰੂਬਰੂ ਹੋਣ ਦੀ....

24 Aug 2011

Reply