|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਵਸਦੇ ਪੰਜਾਬ ਦੀਆਂ ਸੁਪਨ-ਤਰਾਸ਼ੀਆਂ |
ਵਸਦੇ ਪੰਜਾਬ ਦੀਆਂ ਸੁਪਨ-ਤਰਾਸ਼ੀਆਂ ਕੁੱਝ ਤਸਵੀਰਾਂ , ਕੁਝ ਧੁੰਦਲੀਆਂ ਝਾਕੀਆਂ
ਮੁਕਦਾ ਪੰਜਾਬੀ ਕਦੋਂ ਅਹਦੋਂ ਮੁਕਾਇਆਂ ਸੋਚ ਕਟ ਕਟ ਥਕ ਗਈਆਂ ਮੰਨੂ ਦੀਆਂ ਦਾਤੀਆਂ
ਇਕ ਸਾਨੂੰ ਮੁੱਕੀ ਨਾ "ਸੰਤਾਲੀ" ਦੀ "ਚੁਰਾਸੀ" ਅਜੇ ਮੁੜ ਆਉਣ ਪਈਆਂ ਸੀ "ਸੰਤਾਲੀਆਂ" , "ਚੁਰਾਸੀਆਂ"
ਘਰ ਸੀ ਬਣਾਇਆ ਤੇਰੇ ਪੂਰਵਜਾਂ ਕਾਠੀਆਂ ਨੂੰ ਰੰਗਲੇ ਪੰਜਾਬਾ ਤੇਰੇ ਪੈਰਾਂ ਨੂੰ “ ਉਦਾਸੀਆਂ “
ਹਲ੍ਹ ਤੇ ਪੰਜਾਲੀ ਨੇ "ਹਵੇਲੀਆਂ" ਦੀ ਹੱਡਾ-ਰੋੜੀ ਬੀਤੇ ਦੇ ਅਜਾਇਬ-ਘਰੀਂ ਕੋਟਲਾ-ਛਪਾਕੀਆਂ
ਫੋਕੀ ਵਡਿਆਈ , ਤੇਰੇ ਲਹੂ ਦਾ ਨੇ ਮੁੱਲ ਪਾਉਂਦੇ ਭੋਲ੍ਹੇ-ਬਾਦਸ਼ਾਹਾ ਤੈਨੂੰ ਆਈਆਂ ਨਾ ਚਲਾਕੀਆਂ
ਲੁੱਟ ਖਾ ਗਏ ਤੈਨੂੰ "ਠੁਕ-ਬਝਵੇਂ", "ਕਰੀਜ਼ਾਂ" ਵਾਲੇ ਕੱਪੜਾ ਤਾਂ ਕੀ ਹੈ ਤੇਰੇ ਜਿਸਮ ਨੂੰ ਟਾਕੀਆਂ
ਤੁਰ ਗਈਆਂ ਸੱਸੀਆਂ ਨੂੰ ਬਿਰਹਾ ਸਰਾਪ ਦੇ ਕੇ ਪੁਨੂੰਆਂ ਉਧਾਲ ਲੋਹ-ਪਰਾਂ ਦੀਆਂ ਡਾਚੀਆਂ
ਕਰਨ ਕਦੋਂ ਵੀ ਦੇਸ਼-ਵਾਸੀਆਂ ਦੀ ਚਾਕਰੀ ਉਹ ਸਾਂਸਦਾਂ ਨਾ ਮੁੱਕਦੀਆਂ ਬਦਨ-ਵਿਲਾਸੀਆਂ
ਕੌਣ ਤਹਿਜ਼ੀਬ ਦੇ ਵਿਧਾਨ ਹੁਣ ਲੋਚਦਾ ਦੇਸ਼ ਦੀ ਮੁਹਾਰੇ ਜਦ ਬਦ-ਇਖਲਾਕੀਆਂ
ਇੱਕ ਹੀ ਆਕਾਸ਼ ਪਿਤਾ,ਮਾਂ ਹੈ ਧਰਤੀ ਵੀ ਇੱਕੋ ਮੰਨੂੰ ਦੀ ਉਲਾਦ ਉੱਤੋਂ ਜਾਤੀਆਂ ਹੀ ਜਾਤੀਆਂ
ਪੱਛਮ ਨੇ ਸ਼ਹਿਰ,ਸ਼ਹਿਰਾਂ ਪਿੰਡ ਨੇ ਚਰੁੰਡ ਲਏ ਵਿਕਟਾਂ ਨੇ ਖਾ ਲਏ ਫੁਟਬਾਲ ਅਤੇ ਹਾਕੀਆਂ
------------csmann-091311-
|
|
13 Sep 2011
|
|
|
|
|
bahut wadiya rachna veer ji...bilkul sach bian kita hai tusi....likhde raho
|
|
14 Sep 2011
|
|
|
|
|
WoW....Nice One 22G...Thnx 4 sharing it here..!!
|
|
14 Sep 2011
|
|
|
|
|
|
|
VEER G... tUHADI RACHANA DI AAKHIRI LINE SAB TO VDIA LAGI MAINU
VIKTA NE KHA LIYA HAKI E FOOTBAL NU..
VERY NICE WRITING .... TFS
|
|
16 Sep 2011
|
|
|
|
|
|
|
lajwaaaab,.............!!!
|
|
19 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|