|
 |
 |
 |
|
|
Home > Communities > Punjabi Poetry > Forum > messages |
|
|
|
|
|
ਗਜ਼ਲ |
ਜੇ ਇਨਸਾਨਾਂ ਵਰਗੀ ਫਿਤਰਤ ਹੋਵੇ ਸਭ ਇਨਸਾਨਾਂ ਦੀ,
ਲੋੜ ਨਹੀਂ ਫਿਰ ਇਸ ਧਰਤੀ ਨੂੰ ਪੱਥਰ ਦੇ ਭਗਵਾਨਾਂ ਦੀ
ਰੋਂਦੇ ਦਿਸਣ ਬਨੇਰੇ ਵੀ ਤੇ ਮਾਤਮ ਵਿਹੜਿਆਂ ਅੰਦਰ ਹੈ,
ਵੱਧ ਘਰਾਂ ਦੀ ਰੌਣਕ ਤੋਂ ਹੁਣ ਰੌਣਕ ਹੈ ਸ਼ਮਸ਼ਾਨਾਂ ਦੀ
ਆਏ ਦਿਨ ਹੀ ਵਧਦੇ ਜਾਂਦੇ ਭਾਅ ਆਟੇ ਤੇ ਦਾਲਾਂ ਦੇ,
ਸਸਤੀ ਹੁੰਦੀ ਜਾਵੇ ਕੀਮਤ ਤਿਰਸ਼ੂਲਾਂ , ਕਿਰਪਾਨਾਂ ਦੀ
ਰੋਜ਼ ਨਮਾਜ਼ਾਂ ਕਰਦੇ ਨੇ ਤੇ ਗੁਰਬਾਣੀ ਵੀ ਪੜ੍ਹਦੇ ਨੇ ,
ਪਰ ਸਿਖਿਆ 'ਤੇ ਅਮਲ ਨਾ ਕਰਦੇ ਗ੍ਰੰਥਾਂ ਅਤੇ ਕੁਰਾਨਾਂ ਦੀ
ਵਿਹਲ ਕਿਸੇ ਦੇ ਕੋਲੇ ਕਦ ਹੈ , ਤੇਰਾ ਦਰਦ ਸੁਣੇ ਕਿਹੜਾ ,
ਸਾਰੀ ਦੁਨੀਆਂ ਹੋ ਕੇ ਰਹਿ ਗਈ ਤਕੜੇ ਤੇ ਧਨਵਾਨਾਂ ਦੀ
ਐਸੀ ਸਿਖਿਆ ਤੋਂ ਕੀ ਲੈਣਾ ਰੂਹ ਨੂੰ ਚੈਨ ਨਾ ਦੇਵੇ ਜੋ,
ਆਪਸ ਵਿਚ ਖਹਿੰਦੇ ਲੰਘ ਜਾਂਦੀ ਉਮਰ ਇਨ੍ਹਾਂ ਵਿਦਵਾਨਾਂ ਦੀ
............................................ਨਿੰਦਰ
|
|
27 Oct 2011
|
|
|
|
ਵਾਹ ਬਈ ਵਾਹ ਮਜ਼ਾ ਆ ਗਿਆ ਮਿੱਤਰਾ ਬਹੁਤ ਸੋਹਣਾ ਲਿਖਿਆ ਹਮੇਸ਼ਾਂ ਵਾਂਗ ਸਾਰੀ ਰਚਨਾ ਹੀ ਖੂਬਸੂਰਤ ਹੈ ਪਰ ਆਹ ਵਾਲੀਆਂ ਲਾਈਨਾਂ ਮੈਨੂੰ ਕੁਛ ਜਿਆਦਾ ਵਧੀਆ ਲੱਗੀਆਂ..............
ਰੋਜ਼ ਨਮਾਜ਼ਾਂ ਕਰਦੇ ਨੇ ਤੇ ਗੁਰਬਾਣੀ ਵੀ ਪੜ੍ਹਦੇ ਨੇ ,
ਪਰ ਸਿਖਿਆ 'ਤੇ ਅਮਲ ਨਾ ਕਰਦੇ ਗ੍ਰੰਥਾਂ ਅਤੇ ਕੁਰਾਨਾਂ ਦੀ
|
|
27 Oct 2011
|
|
|
|
ਬੱਲੇ ! ਨਿੰਦਰ ਇਨਸਾਨ ਤੋਂ ਸੁਰੂ ਕਰਕੇ ਵਿਦਵਾਨਾਂ ਤੱਕ , ਧਨਵਾਨਾਂ ਤੇ ਸਰਕਾਰਾਂ ਦੀ ਜਿਆਦਤੀ , ਸ਼ਮਸਾਨ ਤੇ ਭਗਵਾਨ ਜੋ ਅੱਟਲ ਹੋਂਦ ਹੈ , ਦਾ ਜ਼ਿਕਰ ਬਹੁਤ ਹੀ ਖੂਬਸੂਰਤ ਅਲੰਕਾਰ ਵਰਤੇ ਨੇ ਤੁਸੀਂ ਸਾਰੀ ਰਚਨਾ ਹੀ ਇੱਕ ਸੁਨੇਹਾ ਹੈ ਇੱਕ ਪੈਗਾਮ ਹੈ ......ਹਰ ਲਾਇਨ ਆਪਣਾ ਵਖਰਾ ਅਰਥ ਰਖਦੀ ਏ .......ਬਹੁਤ ਕਮਾਲ ਲਿਖਿਆ ......ਖੂਬ ਲਿਖੋ ...ਖੂਬ ਸਾਰੀਆਂ ਦੁਆਵਾਂ ......ਖੁਸ਼ ਰਹੋ
|
|
27 Oct 2011
|
|
|
|
wah ninder veer...kamaal di ghazal likhi hai....likhde raho......
|
|
27 Oct 2011
|
|
|
|
good job ninder baai,,,,,,,,,,,,,,,,,,,,jio,,,
|
|
27 Oct 2011
|
|
|
|
|
|
|
ਵੀਰ ਪੜ ਕੇ ਬੜਾ ਵਧੀਆ ਲਗਾ .. ਬਹੁਤ ਹੀ ਸਾਫ਼ ਤਰੀਕੇ ਨਾਲ ਗਲਾ ਆਖਿਆ ਨੇ .. ਖੂਬ ...
|
|
27 Oct 2011
|
|
|
|
|
|
|
|
|
|
 |
 |
 |
|
|
|