|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗਜ਼ਲ... |
ਜਿਸਦੇ ਲੇਖਾਂ ਦੇ ਵਿਚ ਲਿਖੀਆਂ ਧੁਰ ਤੋਂ ਸਿਖ਼ਰ ਦੁਪਹਿਰਾਂ ਨੇ,
ਉਸ ਤਪਦੇ ਮਾਰੂਥਲ਼ ਦੀ ਕੀ ਚਿੰਤਾ ਕਰਨੀ ਨਹਿਰਾਂ ਨੇ
ਪਿਆਸ ਕਹਾਣੀ ਅਪਣੀ ਕਹਿਣੋ ਉਸ ਵੇਲੇ ਤੋਂ ਡਰਦੇ ਹਾਂ,
ਜਿਸ ਦਿਨ ਤੋਂ ਅੰਮ੍ਰਿਤ ਦੇ ਨਾਂ 'ਤੇ ਮਿਲੀਆਂ ਸਾਨੂੰ ਜ਼ਹਿਰਾਂ ਨੇ
ਚਾਰੇ ਪਾਸੇ ਉਡਦਾ ਧੂਆਂ ਹੀ ਬਸ ਨਜ਼ਰੀ ਆਉਂਦਾ ਹੈ,
ਪਿੰਡ ਮੇਰੇ ਦੇ ਖੇਤ ਹਰੇ ਕੁਝ ਏਦਾਂ ਘੇਰੇ ਸ਼ਹਿਰਾਂ ਨੇ
ਮਿਲਣ ਬਹਾਨੇ ਆਉਣ ਜਦੋਂ ਵੀ ਇਹ ਬਸ ਮਿੱਟੀ ਖੋਰਦੀਆਂ,
ਕੰਢਿਆਂ ਨਾਲ ਸਦਾ ਹੀ ਐਸੇ ਰਿਸ਼ਤੇ ਰੱਖੇ ਲਹਿਰਾਂ ਨੇ
ਅਪਣੀ ਕੁਰਸੀ ਪਿੱਛੇ ਰੁੱਖ ਕਟਵਾਉਣ ਤੋਂ ਪਹਿਲਾਂ ਸੋਚ ਲਵੀਂ,
ਬੇਘਰ ਨਾ ਹੋ ਜਾਣ ਪੰਖੇਰੂ ਇਹ ਉਹਨਾਂ ਦੀਆਂ ਠਹਿਰਾਂ ਨੇ
ਧਰਮਾਂ ਦਾ ਅਸਲੀ ਮਕਸਦ ਤਾਂ ਸਮਝ ਕਿਸੇ ਦੇ ਆਇਆ ਨਾ ,
ਆਦਮ ਕੋਲ਼ੋ ਆਦਮ ਕਤਲ਼ ਕਰਾਇਆ ਮਜ਼੍ਹਬੀ ਕਹਿਰਾਂ ਨੇ
ਜਜ਼ਬੇ ਦੀ ਸ਼ਿੱਦਤ ਦੇ ਨਾਲ ਨਫ਼ਾਸਤ ਬਹੁਤ ਜ਼ਰੂਰੀ ਹੈ,
ਗਜ਼ਲ਼ ਨਹੀਂ ਕਹਿ ਸਕਦਾ ਉਹ ਜਿਸ ਕੋਲ਼ੇ ਖਾਲੀ ਬਹਿਰਾਂ ਨੇ

|
|
06 Nov 2011
|
|
|
|
ਬਹੁਤ ਵਧੀਆ ਨਿੰਦਰ ......ਅਨੰਦੁ ਆ ਗਿਆ ਪੜਕੇ .......ਲਿਖਦੇ ਰਹੋ .......ਧੰਨਬਾਦ ....ਸਾਂਝਿਆ ਕਰਨ ਲਈ
|
|
06 Nov 2011
|
|
|
|
bahut wadiya ghazal ninder veer,,,,sach much aanand aa gaya bai....likhde raho
|
|
06 Nov 2011
|
|
|
|
|
wah b ninder siha ,,,,,,ik hor keemti tohfa ,,,,,,,,,,,swad aa gya parh k
|
|
07 Nov 2011
|
|
|
|
|
|
"ਪਿਆਸ ਕਹਾਣੀ ਅਪਣੀ ਕਹਿਣੋ ਉਸ ਵੇਲੇ ਤੋਂ ਡਰਦੇ ਹਾਂ,
ਜਿਸ ਦਿਨ ਤੋਂ ਅੰਮ੍ਰਿਤ ਦੇ ਨਾਂ 'ਤੇ ਮਿਲੀਆਂ ਸਾਨੂੰ ਜ਼ਹਿਰਾਂ ਨੇ"
ਕ੍ਯਾ ਬਾਤਾਂ ਨੇ ਵੀਰ ਜੀ ਕਮਾਲ ਹੀ ਕਮਾਲ ਹੈ ਬਸ
|
|
08 Nov 2011
|
|
|
|
|
bahut vdia .......ih word v ght hai ... m sarain gazals prdian ne tuhadian ih pta nhi kida reh gyi.......:).keep sharin...
|
|
16 Apr 2012
|
|
|
|
bhut kmaal har vaar di tarh veer...
|
|
16 Apr 2012
|
|
|
|
|
|
|
|
|
|
 |
 |
 |
|
|
|