|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗਜ਼ਲ... |
ਅਪਣੀ ਹੋਂਦ ਤੋਂ ਆਪੇ ਹੀ ਉਹ ਮੁਨਕਰ ਹੋ ਕੇ ।
ਮੁੱਕ ਗਿਆ ਇਕ ਦਰਿਆ ਅੱਜ ਸਮੁੰਦਰ ਹੋ ਕੇ ।
ਹਰ ਪਲ਼ ਮੇਰੇ ਨਾਲ਼ ਰਿਹਾ ਤੂੰ ਵਿੱਛੜ ਕੇ ਵੀ,
ਪੌਣ ਨਦੀ ਪਰਬਤ ਧਰਤੀ ਤੇ ਅੰਬਰ ਹੋ ਕੇ ।
ਆਪ ਮੁਕਾਇਆ ਨੀਰ ਜਿਨ੍ਹਾਂ ਨੇ ਅਪਣੀ ਅੱਖ ਦਾ ,
ਦੋਸ਼ ਕਿਸੇ ਨੂੰ ਦੇਣ ਕਿਵੇਂ ਹੁਣ ਬੰਜਰ ਹੋ ਕੇ ।
ਯਾਦ ਤੇਰੀ ਨੂੰ ਦਿਲ਼ ਦੇ ਵਿੱਚੋਂ ਕੱਢ ਤਾਂ ਦੇਵਾਂ,
ਫਿਰ ਮੈਂ ਸੋਚਾਂ ਭਟਕੇਗੀ ਏਹ ਬੇਘਰ ਹੋ ਕੇ ।
ਮੇਰੀਆਂ ਗਜ਼ਲਾਂ ਰਾਤੀਂ ਮੇਰੇ ਗਲ਼ ਲੱਗ ਰੋਈਆਂ,
ਦਿਲ਼ ਮੇਰੇ ਦੇ ਦਰਦਾਂ ਦਾ ਇਕ ਉੱਤਰ ਹੋ ਕੇ ।
ਅਕਲਾਂ ਵਾਲੇ ਰਹਿਣ ਹਮੇਸ਼ਾ ਫ਼ਿਕਰਾਂ ਅੰਦਰ ,
ਆਪਾਂ ਜੀਣਾ "ਨਿੰਦਰ" ਮਸਤ ਕਲੰਦਰ ਹੋ ਕੇ ।
|
|
13 Nov 2011
|
|
|
|
bahut wadia likheya..like it
|
|
13 Nov 2011
|
|
|
|
very nice ninder veer .... tuhadi likhta vi punjabizm te kafi mashoor ho rahian ne g...
|
|
14 Nov 2011
|
|
|
|
shukriaan sunil g...tuhada sb da pyaaar aw g
|
|
14 Nov 2011
|
|
|
|
|
|
" ਯਾਦ ਤੇਰੀ ਨੂੰ ਦਿਲ਼ ਦੇ ਵਿੱਚੋਂ ਕੱਢ ਤਾਂ ਦੇਵਾਂ,
ਫਿਰ ਮੈਂ ਸੋਚਾਂ ਭਟਕੇਗੀ ਏਹ ਬੇਘਰ ਹੋ ਕੇ । "
ਹਰ ਵਾਰ ਦੀ ਤਰਾਂ ਇਸ ਵਾਰ ਵੀ no words for this gazal...........
mindblowing work.....god bless u bro.....
|
|
15 Nov 2011
|
|
|
|
Sat sri akal |
bahut sohna likhya hai ji.........................very nice,,,
|
|
20 Nov 2011
|
|
|
|
|
ਨਿੰਦਰ ਜੀ , ਕਮਾਲ ਕਰ ਦਿਤੀ , ਬਹੁਤ ਵਧੀਆ ਲਗਿਆ
|
|
22 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|