ਮਾਮਲਾ ਦਿਲ ,ਨਹੀਂ ਅਕਲ ਦਾ ਹੈਕਦ ਭੁਲਾਇਆਂ ਤੇ ਕੋਈ ਭੁਲਦਾ ਹੈਮੇਰਾ ਦਿਲ ਤੇਰੇ ਨਾਂ ਦਾ ਕਮਰਾ ਹੈਜਦ ਜੀ ਚਾਹੁੰਦਾ ਗ਼ਮ ਆਣ ਮੱਲਦਾ ਹੈਚਿਰ-ਸਦੀਵੀ ਤੋਂ ਮੇਰਾ ਸੂਰਜ ਤੂੰਨਾ ਨਿਕਲਦਾ ਹੈ ਨਾ ਹੀ ਢਲਦਾ ਹੈਕਲ ਜੋ ਨਿੰਮੀ ਸੀ ਅਜ ਹਨੇਰੀ ਹੈਕੀ ਭਰੋਸਾ ਹਵਾ ਦੇ ਕਲ ਦਾ ਹੈਬਾਕੀ ਖਲਕਤ ਨੂੰ ਨ੍ਹੇਰਿਆਂ ਜੰਮਿਆਤੂੰ ਹੀ ਬਸ ਚਾਨਣੀ ਨਸਲ ਦਾ ਹੈਸਚ ਹੈ ਸੂਰਜ ਉਹ ਦਿਨ ਦਾ ਮਾਲਿਕ, ਪਰਤੇਰੀ ਮੁਸਕਾਨ ਦੀ ਨਕਲ ਦਾ ਹੈਹੁਣ ਜ਼ਮਾਨਾ ਵੀ ਕੰਡੇ -ਮੂੰਹ ਬੋਲੇਹਸਦ ਉਸ ਨੂੰ ਤੂੰ ਮੇਰੇ ਵਲ ਦਾ ਹੈਚੰਦ ਤਾਰੇ ਜਾ ਛੁਪਕੇ ਬਹਿ ਜਾਂਦੇਉਹ ਜਦੋਂ ਆਣ ਆ ਨਿਕਲਦਾ ਹੈਜਿਸ ਨੂੰ ਸ਼ੱਕ ਮੇਰੇ ਘਰ ਚਲਾ ਆਵੇਰਾਤ ਸੂਰਜ ਉਵੇਂ ਹੀ ਬਲਦਾ ਹੈ-----csmann-122311-