ਮੇਰੇ ਵਿੱਚ ਜੀਣ ਦਾ ਜੇਕਰ ਕੋਈ ਇਕ ਵੀ ਹੁਨਰ ਹੁੰਦਾ
ਤਾਂ ਦੁਨੀਆਂ ਵੱਸ ਗਈ ਹੁੰਦੀ ਕਿਤੇਂ ਮੇਰਾ ਵੀ ਘਰ ਹੁੰਦਾ
ਮੈਂ ਰੇਗਿਸਤਾਨ ਵਿੱਚ ਹਾਂ' ਪਿਆਸਾ ਹਾਂ' ਇਕਦਮ ਇਕੱਲਾ ਹਾਂ,
ਕਿਸੇ ਦੇ ਪਾਣੀਆਂ ਨੂੰ ਕਾਸ਼ ਇਸ ਗੱਲ਼ ਦਾ ਫ਼ਿਕਰ ਹੁੰਦਾ
ਛੁਪਾਇਆ ਹੈ ਜ਼ਮਾਨੇ ਤੋਂ ਜੋ ਅਪਣੇ ਜ਼ਿਹਨ ਦੇ ਅੰਦਰ,
ਉਹ ਦੁੱਖ਼ ਮੈਂ ਫ਼ੋਲ ਦੇਣਾ ਸੀ ਕਿਸੇ ਸੁਣਿਆ ਅਗਰ ਹੁੰਦਾ
ਮੇਰੇ ਦਿਲ਼ ਦਾ ਇਹ ਫੱਟ ਐਨਾ ਕੁ ਗਹਿਰਾ ਹੋ ਗਿਆ ਹੁਣ ਤਾਂ,
ਦੁਆ ਹਰ ਬੇਅਸਰ ਜਾਵੇ ਨਾ ਦਾਰੂ ਦਾ ਅਸਰ ਹੁੰਦਾ
ਨਾ ਦੇਖ਼ਾ ਮੈਂ ਕਦੇ ਸੁਪਨਾ ਕੋਈ ਇਕ ਰੁਤਬਾ ਪਾਵਣ ਦਾ,
ਮੇਰਾ ਤਾਂ ਸ਼ੌਕ ਹੈ ਤੁਰਨਾ ਮੇਰੀ ਮੰਜ਼ਿਲ ਸਫ਼ਰ ਹੁੰਦਾ
ਬੜਾ ਕੁਝ ਕੋਲ਼ ਹੈ ਮੇਰੇ ਅਜੇ ਵੀ ਅਣਕਿਹਾ ਬਾਕੀ,
ਹੁੰਗਾਰਾ ਹੀ ਤੇਰਾ ਐਪਰ ਹਮੇਸ਼ਾ ਬੇਖ਼ਬਰ ਹੁੰਦਾ
