ਅੱਖਰ ਮੰਗ ਰਹੇ ਨੇ ਮੇਰੇ ਕੋਲ਼ੋ ਵਰ਼ਕੇ
ਮੈਂ ਕਿਤਾਬਾਂ ਵੱਲ਼ ਨੂੰ ਬੈਠਾਂ ਹਾਂ ਪਿੱਠ ਕਰਕੇ
ਮੈਂ ਸੇਅਰਾਂ ਦੇ ਮਿਰਗਾਂ ਪਿੱਛੇ ਭਟਕ ਰਿਹਾ ਹਾਂ,
ਖਿਆਲਾਂ ਦੇ ਜੰਗਲ਼ ਵਿੱਚ ਕੇਵਲ਼ "ਤੇਰੇ ਕਰਕੇ"
ਵਤਨਾਂ ਦੇ ਵਿੱਚ ਬੈਠੇ ਸਾਕ-ਸੰਬੰਧੀ ਸੋਚਣ,
ਪਰਤਾਂਗਾਂ ਮੈਂ ਨੋਟਾਂ ਦੇ ਨਾਲ਼ ਜੇਬਾਂ ਭਰਕੇ
ਮੈਂ ਸ਼ੀਸ਼ੇ ਵਿੱਚ ਅਪਣੇ ਆਪ ਨੂੰ ਦੇਖ਼ ਰਿਹਾ ਸਾਂ,
ਤੇਰਾ ਚਿਹਰਾ ਅੱਖਾਂ ਸ਼ਾਹਵੇਂ ਆਇਆ ਤਰਕੇ
ਅਕਸਰ ਪਿਆਸੇ ਖੇਤਾਂ ਤੀਕਰ ਪਹੁੰਚੇ ਸੁੱਕਾ,
ਮੇਰੇ ਮਨ ਦਾ ਬੱਦਲ਼ ਸੜਕਾਂ ਉਪਰ ਵ੍ਹਰਕੇ
ਮੇਰੇ ਮਨ ਦੇ ਅੰਦਰ ਕਿਹੜਾ ਡਰ ਹੈ ਲੁਕਿਆ,
ਖ਼ੁਦ ਨੂੰ ਨਈਂ ਤੱਕ ਸਕਦਾ ਮੈਂ ਜੋ ਨਜ਼ਰਾਂ ਭਰਕੇ
