|
 |
 |
 |
|
|
Home > Communities > Punjabi Poetry > Forum > messages |
|
|
|
|
|
ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ |
ਅੱਖੀਂ ਬੰਨੇ ਸਬਰਾਂ ਨੂੰ ਠੋਕਰ ਲਗਾ ਕੇ ਤੁਰ ਗਿਆ ਰਾਤ ਤੇਰੀ ਯਾਦ ਦਾ ਹੜ ਆਇਆ, ਢਾਹ ਕੇ ਤੁਰ ਗਿਆ
ਸੁੰਨ ਮਸਾਣਾਂ ਦੇ ਖਿਆਲੀਂ ਚੁਪ ਚੁਪੀਤੀ ਯਾਦ ਦਾ ਬੀਤਿਆਂ ਦੀ ਕਬਰ ਤੇ ਦੀਵਾ ਜਗਾ ਕੇ ਤੁਰ ਗਿਆ
ਜਾਗਦੇ ਜਹੇ ਸੁਫਨਿਆਂ ਵਿਚ ਕੱਚੇ ਘੜਿਆਂ ਦਾ ਸਫਰ ਸੋਹਣੀ ਦਾ ਝੌਲ੍ਹਾ ਸੀ ਅੱਖਾਂ ਨੂੰ ਝਨਾ ਕੇ ਤੁਰ ਗਿਆ
ਰਚ ਗਈ ਲਹਿੰਦੇ ਦੇ ਪਲਕੀਂ ਵਿਲਕਦੀ ਲਾਲੀ ਜਦੋਂ ਗੈਰ ਦੀ ਹੱਥ ਆਪਣੇ ਮਹਿੰਦੀ ਰਚਾ ਕੇ ਤੁਰ ਗਿਆ
ਇਸ ਅਧੂਰੇ ਜਗ ਚ ਕੋਈ ਜੀਵ ਸੀ ਉਸ ਪਾਰ ਦਾ ਜੰਨਤਾਂ ਦੀ ਰੀਝ ਦਾ ਝੌਲ੍ਹਾ ਵਿਖਾ ਕੇ ਤੁਰ ਗਿਆ
ਜੋਗੀ ਉਹ ਮਤਵਾਲੜਾ ਪਰ ਕਿਰਕ ਅੱਖੀਂ ਛਡ ਗਿਆ ਦਿਲ ਚ ਦੋ ਪਲ ਬੈਠਿਆ ਧੂਣੀ ਧੁਖਾ ਕੇ ਤੁਰ ਗਿਆ
ਵਲਵਲੇ, ਵਸਲਾਂ ਲਾਹਾਸਿਲ ,ਸੱਧਰਾਂ ਦਿਲ-ਖਾਣੀਆਂ ਸੌ ਬਲਾਵਾਂ ਮਲਕੜੇ,ਮਨ ਵਿਚ ਜਗਾ ਕੇ ਤੁਰ ਗਿਆ
ਚੰਨ ਦੇ ਹਿਜਰੀਂ ਰੋਂਵਦੇ ਸਰਘੀ ਨੇ ਅੱਖੀਂ ਵੇਖਿਆ ਫੁੱਲਾਂ ਦੀ ਅੱਖ ਤ੍ਰੇਲ੍ਹ ਦੇ ਤੁਪਕੇ ਚੁਆ ਕੇ ਤੁਰ ਗਿਆ
ਇਕ ਸਵਾਂਤੀ ਬੂੰਦ ਨੂੰ ਅਜਲੋਂ ਪਪੀਹੜੀ ਮੇਰੀ ਇਸ ਤਰੇਹੀ ਜਾਨ ਨੂੰ ਬੁਕ-ਬੁਕ ਰੁਆ ਕੇ ਤੁਰ ਗਿਆ
|
|
03 May 2012
|
|
|
|
ਬਹੁਤ ਹੀ ਬਦੀਆ ਟਾਇਟਲ ... ਬਹੁਤ ਹੀ ਖੂਬ ਲਿਖਇਆ ਹੈ ਹਰ ਸਤਰ ਕਮਾਲ ....
|
|
03 May 2012
|
|
|
|
|
ਵਲਵਲੇ, ਵਸਲਾਂ ਲਾਹਾਸਿਲ ,ਸੱਧਰਾਂ ਦਿਲ-ਖਾਣੀਆਂ ਸੌ ਬਲਾਵਾਂ ਮਲਕੜੇ,ਮਨ ਵਿਚ ਜਗਾ ਕੇ ਤੁਰ ਗਿਆ
ਚੰਨ ਦੇ ਹਿਜਰੀਂ ਰੋਂਵਦੇ ਸਰਘੀ ਨੇ ਅੱਖੀਂ ਵੇਖਿਆ ਫੁੱਲਾਂ ਦੀ ਅੱਖ ਤ੍ਰੇਲ੍ਹ ਦੇ ਤੁਪਕੇ ਚੁਆ ਕੇ ਤੁਰ ਗਿਆ
|
|
ਬਹੁਤ ਹੀ ਉਮਦਾ ਖਿਆਲ ਲਿਖੇ ਨੇ .......ਹਰ ਸ਼ੇਅਰ ਦਾ ਆਪਣਾ ਆਪਣਾ ਮਹੱਤਵ ਹੈ .....ਜੀਓ ....ਕਮਾਲ ਹੁੰਦੀ ਰਹੇ .....
|
|
03 May 2012
|
|
|
|
ਬਹੁਤ ਵਧੀਆ ਲਿਖਿਆ ਹੈ ,,,ਜੀਓ,,,
|
|
03 May 2012
|
|
|
|
ਬਿਰਹਾ ਦੀਆਂ ਬਾਤਾਂ......... ਪੇਸ਼ਕਾਰੀ ਬੜੇ ਹੀ ਖੂਬਸੂਰਤ ਤੇ ਸੁਚੱਜੇ ਢੰਗ ਨਾਲ...... ਹਰ ਇਕ ਅਖਰ ਆਪਣਾ ਮਹਤਵ ਰਖਦਾ ਹੈ.......ਜਿਉਂਦੇ ਰਹੋ
|
|
03 May 2012
|
|
|
|
|
ਕਿਆ ਬਾਤ ਹੈ ਚਰਨਜੀਤ ਜੀ ਤੁਹਾਡੀ ਹਰ ਰਚਨਾ ਕਾਬਿਲੇ ਤਾਰੀਫ ਹੁੰਦੀ ਏ....ਇਹ ਮੋਤੀ ਸਾਡੇ ਸਭ ਨਾਲ ਸਾਂਝਿਆਂ ਕਰਨ ਲਈ ਸ਼ੁਕਰੀਆ..
|
|
04 May 2012
|
|
|
|
Very Nycc.......ਬਹੁਤ ਵਧੀਆ ਲਿਖਿਆ ਹੈ....thnx for sharing.....
|
|
04 May 2012
|
|
|
|
|
|
kya baat hai veer ji....keep it up....
|
|
05 May 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|