ਰਤ-ਪੀਣੀ ਯਾਦ ਤੇਰੀ ਦਿਲ ਤੋਂ ਨਾ ਮੇਟ ਹੋਈਅੰਬਰ-ਦੀ-ਵੇਲ ਵਾਂਗਣ ਸੋਚੀਂ ਵਲੇਟ ਹੋਈਬੱਦਲਾਂ ਦੇ ਹਰਫੀਂ ਸੂਰਜ ਲਿਖਿਆ ਸੀ ਨਾਮ ਅਰਸ਼ੀਂਸਤਰੰਗੀ-ਪੀਂਘ ਤੇਰੀ ਧੁੱਪ ਲਈ ਸਲੇਟ ਹੋਈਫੇਰ ਅੱਜ ਵੀ ਮਹਿਕਦੀ ਸੜਕਾਂ ਦੇ ਸਾਹੀਂ ਰਹਿ ਗਈਤੈਥੋਂ ਨਹੀਂ ਸੀ ਤੇਰੀ ਖੁਸ਼ਬੂ ਸਮੇਟ ਹੋਈਸੌ ਜਾਨ ਦਾ ਪ੍ਰਣ ਸੀ ਸਰਦਲ ਤੇ ਫੁੱਲ ਕਰਨਾਇੰਝ ਇਸ਼ਟ ਮੇਰਾ ਰੁੱਸਿਆ ਇਕ ਵੀ ਨਾ ਭੇਟ ਹੋਈਗਮ ਦੀ ਨਦੀ ਦੇ ਚੜਨੈ ਹੰਝੂ ਦੀ ਸੇਮ ਪੈ ਗਈਅੱਖ ਦੀ ਹਰੀ-ਭਰੀ ਇੰਝ ਵਾਦੀ ਸੀ ਬੇਟ ਹੋਈਇਹ ਲਤ ਸਿਆਸਤਾਂ ਦੀ ਲੱਥਦੀ ਨਾ ਜੋਕ ਲੱਗੀਜੰਤਾ ਦਾ ਖੂਨ ਚੂਸਣ ਕੁਰਸੀ ਚਮੇਟ ਹੋਈਨੈਣਾਂ ਦੇ ਪੁਲ ਤੇ ਮਰਦੀ ਝੂਠੇ ਮੁਕਾਬਲੀਂ ਆਸਤੇਰੇ ਹੁਸਨ ਦੀ ਨਗਰੀ ਜ਼ਾਲਿਮ ਸਟੇਟ ਹੋਈਯੁੱਗਾਂ ਦੇ ਫਾਸਲੇ ਤੇ ਆਵਾਰਾ ਫਿਰ ਰਹੀ ਹੁਣਦੁੱਖ ਦੇ ਖਲਾਅ 'ਚ ਮਨ ਦੀ ਧਰਤੀ ਘੁਮੇਟ ਹੋਈ
" ਨੈਣਾਂ ਦੇ ਪੁਲ ਤੇ ਮਰਦੀ ਝੂਠੇ ਮੁਕਾਬਲੀਂ ਆਸ
ਤੇਰੇ ਹੁਸਨ ਦੀ ਨਗਰੀ ਜ਼ਾਲਿਮ ਸਟੇਟ ਹੋਈ "
ਵਾਹ ਸਰ ਵਾਹ ! ਕਿਆ ਬਾਤ ਹੈ ,,,ਹਮੇਸ਼ਾਂ ਵਾਂਗ ਖੂਬਸੂਰਤ ,,,ਜੀਓ,,,
janta da khoon chusan kursi chamet hoyi...
bahut vdia charan vire...
bahut hi kmaal likhia veer ji .......jio
Doonghi hai veere bhot...khoob pesh kitta ae... :)
bht khoob khiyaal veer ji ........
shukriya,harpinder ji
kamaal....
shukriyaa suneel ji
shukriya jas ji