|
 |
 |
 |
|
|
Home > Communities > Punjabi Poetry > Forum > messages |
|
|
|
|
|
ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ |
ਪਲ ਦੋ ਪਲ ਯਾਦ ਦੀ ਸਰਦਲ ਤੇ ਖਲੋ ਤਕ ਛੱਡਿਆ ਕਲ ਦਾ ਅਖਬਾਰ ਸੀ ਬਸ ਦੇਖ ਲਿਆ ਰੱਖ ਛੱਡਿਆ
ਰਾਤ ਮਜ਼ਦੂਰ ਦੇ ਘਰ ਫੇਰ ਨਾ ਚੁੱਲਾ ਜਲਿਆ ਬਲਦੇ ਜਿਸਮਾਂ ਦੀ ਅਗਨ ਸੇਠ ਮਹੱਲ ਰਤ ਛੱਡਿਆ
ਰੁੱਖ ਇਹ ਆਜ਼ਾਦੀ ਦਾ ਡੰਡਲ ਹੀ ਤਾਂ ਬਸ ਰਹਿ ਗਿਆ ਹੁਣ ਫਲ ਤਾਂ ਫਲ ਕੋਈ ਸਿਆਸਤ ਨੇ ਨਹੀਂ ਪੱਤ ਛੱਡਿਆ
ਗਲ ਬਰਾਬਰਤਾ ਦੀ ਤੁਰਦੀ ਵੀ ਰਹੀ ਲੰਗੜਾਂਦੀ ...
ਜੁੱਗੜੇ ਬੀਤ ਗਏ ਮਨੂੰਆਂ ਨਹੀਂ ਹਠ ਛੱਡਿਆ
ਰਾਤ ਕਲਮਾਂ ਜੁੜੀਆਂ ਗਮ ਦੇ ਤ੍ਰਿੰਝਣ ਬੈਠੇ ਦੁਖ ਦੇ ਚਰਖੇ ਤੇ ਕੋਈ ਗੀਤ ਨਵਾਂ ਕੱਤ ਛੱਡਿਆ
ਹੁਣ ਤਈਂ ਚੀਸ ਵੀ ਇਕ ਇਕ ਮੈਂ ਬਚਾ ਰੱਖੀ ਹੈ ਫੇਰ ਭੁਲਦਾ ਕਿਵੇਂ ਇੰਝ ਅਕਸ ਤੇਰਾ ਰਟ ਛੱਡਿਆ
ਚਲ ਪਿਆ ਰਾਤ ਗਏ ਜ਼ਿਕਰ ਗਵਾਚੇ ਚੰਨ ਦਾ ਗਲ ਤਾਂ ਰੋਣੇ ਦੀ ਸੀ,ਤੇਰੀ ਸੀ ਤਾਂ ਮੈਂ ਹਸ ਛੱਡਿਆ
|
|
14 Sep 2012
|
|
|
|
chal piya raat gye ziqar gwache chann da ..... speechless ......................
|
|
14 Sep 2012
|
|
|
|
ਬ-ਕਮਾਲ ਲਿਖਿਆ ਜੀ ......ਰੂਹ ਖੁਸ਼ ਹੋਗੀ ......ਜੀਓ ਬਾਬਿਓ
|
|
14 Sep 2012
|
|
|
|
|
|
|
|
bahu kaim likhya ji
last 2 lines are amazing
TFS
|
|
25 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|