|
 |
 |
 |
|
|
Home > Communities > Punjabi Poetry > Forum > messages |
|
|
|
|
|
ਸੂਰਜ ਦੇ ਕਾਤਿਲਾਂ ਨੂੰ ਇਲਜ਼ਾਮ ਦੇਣਾ ਪੈਣਾ * |
ਜੇ ਹੁਣ ਨਹੀਂ ਤਾਂ ਕਲ੍ਹ ਨੂੰ ਕੋਈ ਨਾਮ ਦੇਣਾ ਪੈਣਾ ਸੂਰਜ ਦੇ ਕਾਤਿਲਾਂ ਨੂੰ ਇਲਜ਼ਾਮ ਦੇਣਾ ਪੈਣਾ *
ਸਰਘੀ ਵੀ ਉਹਨਾਂ ਖਾ ਲਈ , ਬਿਨ- ਟੋਕਿਆਂ ਦੁਪਹਰੀ ਸਾਨੂੰ ਰਾਤ ਹੀ ਨਾ ਰਹ ਜਾਏ, ਅਜੇ ਸ਼ਾਮ ਦੇਣਾ ਪੈਣਾ
ਬਿਨ ਖੂਨ ਦਏ ਨਾ ਰੁਕਦੀ, ਤਲਵਾਰ ਜ਼ਾਲਿਮਾਂ ਦੀ ਦਿੱਲੀ ਦੇ ਚੌਕ ਫਿਰ ਹੁਣ ਬਲਿਦਾਨ ਦੇਣਾ ਪੈਣਾ
ਗਿਣਤੀ 'ਚ ਨ ਕਿਸੇ ਵੀ , ਚੁਪ ਛੁਪ ਸ਼ਹੀਦ ਹੋਣਾ
ਦੁਸ਼ਮਣ ਦਾ ਸਿਰ ਜੇ ਲੈਣਾ, ਸਰੇ ਆਮ ਦੇਣਾ ਪੈਣਾ
ਮੁਕ ਜਾਂਦੇ ਨੇ ਸਮੁੰਦਰ, ਇੰਝ ਬੂੰਦ ਬੂੰਦ ਲੜਿਆਂ ਇਕ ਹੋ ਕੇ ਜੂਝਣਾ ਪਊ, ਘਮਸਾਨ ਦੇਣਾ ਪੈਣਾ
ਵਾਟੀਂ ਹੀ ਖਿਲਰ ਜਾਂਦੀ ਦੋ-ਚਿੱਤੀਆਂ ਦੀ ਮੰਜ਼ਿਲ ਜਦ ਛੇੜਿਆ ਹੈ ਜੰਗ ਨੂੰ ਅੰਜਾਮ ਦੇਣਾ ਪੈਣਾ
ਥਕ ਜਾਣ ਜੇ ਦਲੀਲਾਂ, ਬੇਕਾਰ ਜੇ ਅਪੀਲਾਂ ਅੰਨ੍ਹੇ ਕਾਨੂੰਨ ਤਾਈਂ, ਸੰਗਰਾਮ ਦੇਣਾ ਪੈਣਾ
ਕਦ ਭਗਤ ਸਿੰਘ ਸਰਾਬੇ, ਮੰਗੇ ਨੇ ਦਾਮ ਸਿਰ ਦੇਹ ਕਲ੍ਹ ਦੇ ਸ਼ਹੀਦਾਂ ਵਾਂਗ ਅੱਜ ਨਿਸ਼ਕਾਮ ਦੇਣਾ ਪੈਣਾ
ਸਾਨੂੰ ਹੀ ਨਹੀਂ ਸਾਡੀਆਂ ਕਈ ਆਉਂਦੀਆਂ ਨਸਲਾਂ ਨੂੰ ਹਰਜਾਨਾ, ਹੋ ਗਏ ਜੇ ਨਾਕਾਮ ਦੇਣਾ ਪੈਣਾ
ਇਤਹਾਸ ਨੇ ਤਾਂ ਗਾਉਣੀ ਹੈ ਜ਼ਾਲਿਮਾਂ ਦੀ ਉਸਤਤ ਵਗਦੇ ਲਹੂ ਦੀ ਗਾਥਾ, ਸਿਰਨਾਮ ਦੇਣਾ ਪੈਣਾ
*ih satraaN Paash-Kav chon layee’N han, jo injh ne- Paash: ਜੋ ਸਵੇਰੇ ਨਹੀਂ ਤਾਂ ਹੁਣ ਸ਼ਾਮ ਦੇਣਾ ਪਏਗਾ ਸੂਰਜ ਦੇ ਕਤਲਾਂ ਨੂੰ ਵੀ ਇਲਜ਼ਾਮ ਦੇਣਾ ਪਏਗਾ
|
|
06 Nov 2012
|
|
|
|
bahut khoob likhia baai ji .....jio
|
|
06 Nov 2012
|
|
|
|
bahut khoob likhia baai ji .....jio
|
|
06 Nov 2012
|
|
|
|
khoob.......charanjit ji......kafi dina pichho......bahut wadhia hazri lagwai hai......
|
|
07 Nov 2012
|
|
|
|
Baaki lines kis ne likhiyaan ne ji ..?? Bahut kmaal likhiyaan jisne vi likhiyaan ..
|
|
07 Nov 2012
|
|
|
|
|
|
|
|
wah! bohat wadhia ji
khass kr : chup chhup shaheed hona te ..
Hrjaana ho gye je nakaam ..
(lamho ne khata ki , sadion ne saza payi)
bohat anad aya parh ke ...
|
|
14 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|