|
(ਬਾਬਾ ਗ਼ੁਲਾਮ ਹੂਸੈਨ ਨਦੀਮ) |
ਆ ਵੇਖ਼ ਸੁਖ਼ਨ ਦਿਆ ਵਾਰਸਾ, ਤੇਰੀ ਜੰਡਿਆਲੇ ਦੀ ਖ਼ੈਰ, ਅੱਜ ਪੁੱਤਰ ਬੋਲੀ ਤਾਂ ਦੇ, ਪਏ ਰੱਖਣ ਮਾਂ ਨਾਲ ਵੈਰ
ਅੱਜ ਹੀਰ ਤੇਰੀ ਪਈ ਸਹਿਕਦੀ,ਤੇ ਕੈਦੋਂ ਚੜ੍ਹਿਆ ਰੰਗ, ਅੱਜ ਤਖ਼ਤ ਹਜ਼ਾਰੇ ਢਹਿ ਗਏ, ਤੇ ਉਜੜਿਆ ਤੇਰਾ ਝੰਗ
ਅੱਜ ਟੁੱਟੀ ਵੰਝਲੀ ਪ੍ਰੀਤ ਦੀ,ਅੱਜ ਸੁੱਕੇ ਦਿਲ ਦੇ ਗੀਤ, ਬਣ ਜੋਗੀ ਦਰ ਦਰ ਟੋਲਿਆ, ਸਾਨੂੰ ਕੋਈ ਨਾਂ ਮਿਲਿਆ ਮੀਤ
ਅਸਾਂ ਅੱਖਰ ਮੋਤੀ ਰੋਲਦੇ, ਅਸੀਂ ਦਰ ਦਰ ਲਾਂਦੇ ਵਾਜ, ਕੋਈ ਲੱਭੇ ਹੀਰ ਸਿਆਲੜੀ, ਕੋਈ ਲੱਭੇ ਆਪਣਾਂ ਦਾਜ਼
ਸਾਡੇ ਹੱਥ ਪਿਆਲਾ ਜ਼ਹਿਰ ਦਾ, ਅਸੀਂ ਵੇਲੇ ਦੇ ਸੁਕਰਾਤ, ਅਸੀਂ ਖੰਡ ਬਣਾਂਦੇ ਖ਼ਾਰ ਨੂੰ, ਸਾਡੀ ਜੱਗ ਤੋ ਵੱਖਰੀ ਬਾਤ
ਉੱਡ ਜਾਗ ਫ਼ਰੀਦਾ ਸੁੱਤਿਆ,ਹੁਣ ਕਰ ਕੋਈ ਤਦਬੀਰ, ਜਿੰਦ ਜਿਹਰ ਕਰੀਰੇ ਫ਼ਸ ਕੇ, ਅੱਜ ਹੋ ਗਈ ਲੀਰੋ ਲੀਰ
ਸਾਨੂੰ ਜੋਬਨ ਰੁੱਤੇ ਵੇਖਕੇ ਸਭ ਆਖਣ ਬਾਬਾ ਲੋਕ, ਕਿਸ ਖੋਹਿਆ ਸਾਡਾ ਜੋਬਣਾਂ, ਸਾਨੂੰ ਕੇਹਾ ਲੱਗਾ ਰੋਗ ।
|
|
01 Sep 2012
|