ਪਰਛਾਵਿਆਂ ਤੋਂ ਜੋ ਤਸਵੀਰ ਬਣਦੀ ਹੈ।ਝਾਕ ਕੇ ਵੇਖ ਕਿੰਝ ਤਕਦੀਰ ਬਣਦੀ ਹੈ।ਪਰਦੇ ਪਿੱਛੇ ਕੀਤੇ ਗੁਨਾਹਾਂ ਦਾ ਅਸਰ ,ਚਿਹਰੇ ਲਾ ਮਖੌਟੇ ਨਾ ਤਦਬੀਰ ਬਣਦੀ ਹੈ।ਕਿਸੇ ਦੇ ਗੁਨਾਹ ਫਿਰੋਲਣ ਤੋਂ ਪਹਿਲਾਂ ,ਝਾਕ ਗਿਰੇਬਾਨ ਕੀ ਲਕੀਰ ਬਣਦੀ ਹੈ।ਸ਼ਬਦਾਂ ਵਿੱਚ ਮਿਠਾਸ,ਤੇ ਰੱਖ ਮਨ ਮਲੀਨ,ਬੇ ਸੀਰਤ ਸੋਚ ਉਲਝਣ ਅਖੀਰ ਬਣਦੀ ਹੈ।ਬੈਠਕੇ ਆਪਣੇ ਅਹਿਸਾਸਾਂ ਦਾ ਤਾਣਾ ਬਾਣਾ,ਸਮਝ ਨਾਲ ਸੁਵਾਸਾਂ ਦੀ ਜੰਜੀਰ ਬਣਦੀ ਹੈ।ਰਸਤਿਆਂ ਦੀ ਭਟਕਣ,ਟਿਕਾ ਸੁਰਤ ਦਾ,ਵਿਸ਼ਵਾਸ਼ ਜਿੰਦਗੀ ਦੀ ਤਸੀਰ ਬਣਦੀ ਹੈ। ਗੁਰਮੀਤ ਸਿੰਘ