|
 |
 |
 |
|
|
Home > Communities > Punjabi Poetry > Forum > messages |
|
|
|
|
|
------------------ ਗੋਬਿੰਦ ਵਰਗਾ ----------------- |
ਮੈਂ ਗੋਬਿੰਦ ਨੂੰ ਪੁੱਛਦਾ ਹਾਂ : ' ਮੈਂ ਤੇਰੇ ਵਰਗਾ ਕਿਵੇਂ ਬਣਾਂ ?' ਉਹ ਮੁਸਕਾਉਂਦਾ ਅਤੇ ਆਖਦਾ ... " ਸ੍ਰਿਸ਼ਟੀ ਅੰਦਰ ਇੱਕ ਫੁੱਲ ਇੱਕੋ ਵਾਰ ਹੀ ਉਗਦਾ ਏਸ ਅਨੰਤ ਪਸਾਰੇ ਅੰਦਰ ਕੋਟ ਸਮੇਂ ਵਿਚ ਧਰਤ ਅਸੰਖਾਂ ਉੱਤੇ ਇਕ ਪੱਤਾ ਜਾਂ ਕੰਕਰ ਵੀ ਦੂਜੇ ਵਰਗਾ ਨਾ ਜਨਮੇ !" --------------------- ਮੈਂ ਕਹਿੰਦਾ ਹਾਂ ' ਪਰ ਮੈਂ ਸੁਣਿਐ ਤੇਰੇ ਅੰਦਰ ਜੋਤੀ ਨਾਨਕ ਵਾਲੀ ਸੀ ' ਉਹ ਆਖਦਾ " ਮੈਂ ਓਸੇ ਟਾਹਣੀ ਤੇ ਉੱਗਿਆ ਜਿਸ ਤੇ ਨਾਨਕ ਖਿੜਿਆ ਪਰ ਨਾਨਕ ਵਾਂਗੂੰ ਨਹੀਂ ਖਿੜਿਆ ਮੈਂ ਵੀ ਮੁੜ ਕੇ ਜਨਮ ਲਵਾਂ ਤਾਂ ਪਹਿਲਾਂ ਵਾਂਗ ਨਹੀਂ ਖਿੜ ਸਕਣਾ " --------------------- ਮੈਂ ਪੁੱਛਦਾ ਹਾਂ ' ਤੇਰੇ ਵਾਂਗੂੰ ਜੀਅ ਨਹੀਂ ਸਕਦਾ -- ਤਾਂ ਕੀ ਤੇਰੇ ਵਾਂਗਰ ਮੈਂ ਮਰ ਵੀ ਨਹੀਂ ਸਕਦਾ ?' ਉਹ ਕਹਿੰਦਾ ਹੈ " ਮੈਂ ਤਾਂ ਆਪਣੇ ਆਖਣ ਵਾਂਗੂੰ ਆਪ ਨਾ ਮਰਿਆ ... " ਅਤਿ ਹੀ ਰਨ ਮੈ ਤਬ ਜੂਝ ਮਰੋਂ " ਕਹਿ ਕੇ ਵੀ ਮੈਂ ਰਣਤੱਤੇ ਵਿਚ ਨਾ ਮਰਿਆ ਮੈਂ ਰਣਤੱਤੇ ਵਿਚ ਜੀਵਿਆ ਮੇਰੇ ਲਈ ਓਹੀਓ ਸੀ ਵੱਡਾ ....." ------------------------ ਮੈਂ ਕਹਿੰਦਾ ਹਾਂ ' ਤੂੰ ਪਿਤਾ ਕੀਤਾ ਕੁਰਬਾਨ ਪੁੱਤਰ ਚੇਲੇ ਘਰ ਜਾਇਦਾਦ ਛੱਡੀ ਜਾਨ !' ਉਹ ਪੁੱਛਦਾ ਹੈ " ਤੈਨੂੰ ਮੇਰੇ ਵਿੱਚੋਂ ਕੇਵਲ ਮੌਤ ਕਿਉਂ ਦਿਸਦੀ ? ਮੈਂ ਤਾਂ ਪਲ ਪਲ ਸ਼ਬਦ ਸ਼ਬਦ ਕਵਿਤਾ ਜੀਵੀ ਹੈ ਹੱਸਿਆ ਹਾਂ ਮੈਂ ਖੇਡਿਆ ਹਾਂ ਬਾਲਾਂ ਖਾਤਰ ਘੋੜਾ ਬਣਿਆਂ ਪਾਣੀ ਧੁੱਪ ਹਵਾ ਵਿਚ ਘੁਲਿਆਂ ਧੰਨ ਧੰਨ ਹੋਇਆਂ ਸੇਜ ਹੰਢਾਈ ਸੁਪਨੇ ਲਏ ਮੈਂ ਪਿਆਰ ਵੀ ਕੀਤਾ ... ਤੂੰ ਮਰਨਾ ਹੀ ਕਿਉਂ ਚਾਹੇਂ ਜਦ ਚਾਰ ਚੁਫ਼ੇਰੇ ਜੀਵਨ ਦਾ ਹੈ ਜਸ਼ਨ ਹੋ ਰਿਹਾ ! ਹਰ ਛਿਣ ਕਿਧਰੇ ਪੱਤਾ ਅੰਕੁਰ ਬੱਚਾ ਚਾਨਣ ਜਨਮ ਲੈ ਰਿਹਾ !" ------------------------- ਮੈਂ ਕਹਿਦਾ ਹਾਂ ' ਤਿਲ ਤਿਲ ਮੇਰਾ ਜੀਣਾ -- ਤਿਲ ਦੇ ਵਾਂਗ ਨਿਗੂਣਾ ਨਿੱਕਾ ਇਸ ਲਈ ਆਪਣਾ ਮਰਨਾ ਵੱਡਾ ਕਰਨਾ ਚਾਹੁੰਦਾ ਤੇਰੇ ਵਾਂਗੂੰ ਮਰਨਾ ਚਾਹੁੰਦਾ ... ' ਉਹ ਕਹਿੰਦਾ ਹੈ " ਮੈਂ ਮਰਨ ਲਈ ਨਹੀਂ ਜੀਵਿਆ ਮੈਂ ਤਾਂ ਅੰਤਮ ਸਾਹ ਤੀਕਰ ਪਲ ਪਲ ਜੀਂਦਾ ਸਾਂ ਮੇਰੀ ਮੌਤ ਵੀ ਮੇਰੇ ਜੀਣ ਦਾ ਹਿੱਸਾ ਹੀ ਸੀ ਮੇਰੇ ਲਈ ਇਹ ਹੱਸਣ ਜਿੰਨੀ ਕਵਿਤਾ ਜਿੰਨੀ ਨੀਂਦਰ ਜਿੰਨੀ ਸਹਿਜ ਸੀ ਪਿਆਰੇ ! ਕੋਈ ਬੰਦਾ ਕਿਸੇ ਦੇ ਵਾਂਗੂੰ ਸੌਂ ਨਾ ਸਕਦਾ ਤੇਰਾ ਸੌਣਾ ਮੇਰੀ ਨੀਂਦਰ 'ਚੋਂ ਨਹੀਂ ਆਉਣਾ ਨਾ ਹੀ ਤੇਰਾ ਮਰਨਾ ਮੇਰੀ ਮੌਤ 'ਚੋਂ ਆਉਣਾ !" ---------------------------- ਮੈਂ ਕਹਿੰਦਾ ਹਾਂ ' ਤੂੰ ਮੈਨੂੰ ਚੰਗਾ ਲੱਗਦਾ ਹੈਂ ਏਸ ਲਈ ਮੈਂ ਤੇਰੇ ਵਰਗਾ ਹੋਣਾ ਚਾਹਾਂ ' ਉਹ ਆਖ਼ਦਾ " ਕਿਸੇ ਜਿਹੀ ਵਸਤੂ ਪਾਉਣਾ ਜਾਂ ਕਿਸੇ ਜਿਹਾ ਹੋ ਜਾਣਾ ਇੱਕੋ ਗੱਲ ਹੈ ... ਇੱਕੋ ਲੋਭ ਏਸ ਲੋਭ ਨੇ ਓਸ ਬੀਜ ਨੂੰ ਮਾਰ ਮੁਕਾਉਣਾ ਜਿਹੜਾ ਤੇਰੇ ਅੰਦਰ ਹੈ ਬੇਤਾਬ ਖਿੜਣ ਲਈ ਤੇਰਾ ਬੀਜ ਹੈ ਨਵਾਂ ਨਵੇਕਲ ਆਪਣੇ ਵਰਗਾ ਇੱਕੋ ਹੀ ਇਕ ਜੇ ਤੂੰ ਇਸਨੂੰ ਖਿੜਣ ਦਵੇਂ ਤਾਂ ਹੋ ਸਕਦਾ ਇਸਦਾ ਖੇੜਾ ਹੋਵੇ ਮੇਰੇ ਤੋਂ ਵੀ ਵੱਡਾ !" -------------------------- ਮੈਂ ਅੱਖਾਂ ਭਰ ਕਹਿੰਦਾ ਹਾਂ ' ਮੈਨੂੰ ਖਿੜਣਾ ਹੀ ਨਾ ਆਵੇ ਹੋ ਸਕਦਾ ਹੈ ਤੇਰੀ ਛੋਹ ਮੈਨੂੰ ਪਰਤਾਵੇ ...' ਮੇਰੇ ਸਿਰ ਤੇ ਹੱਥ ਧਰ ਕਹਿੰਦਾ ... " ਜਿਵੇਂ ਜਾਗਣਾ ਨੀਂਦਰ ਅੰਦਰ ਲੁੱਕਿਆ ਰਹਿੰਦਾ ਓਵੇਂ ਖਿੜਣਾ ਫੁੱਲ ਦੇ ਅੰਦਰ ਲੁੱਕਿਆ ਰਹਿੰਦਾ ਤੂੰ ਮੇਰੇ ਤੋਂ ਬੇਮੁਖ ਹੋ ਜਾ ! ਆਪਣਾ ਮੁਖ ਅਪਣੇ ਵੱਲ ਕਰ ਲੈ ਮੇਰੇ ਸਰਵਰ ਤੇ ਨਾ ਆ ਜਾਹ ! ਆਪਣਾ ਪਾਣੀ ਆਪਣੀ ਜੜ੍ਹ ਨੂੰ ਲਾ ਜਿਸ ਪਲ ਤੇਰਾ ਫੁੱਲ ਤੁਧ ਅੰਦਰੋਂ ਅੱਖ ਖੋਲ੍ਹੇਗਾ ਓਦੋਂ ਉਸਨੂੰ ਦਿਸੇਗਾ ... ਤੇਰੇ ਫੁੱਲ ਦੇ ਬਿਲਕੁਲ ਨੇੜੇ ਆਪਣੀ ਟਾਹਣੀ ਉੱਤੇ ਮੈਂ ਖਿੜਿਆ ਹੋਵਾਂਗਾ ... ! ----------------------------------------- ਸੁਖਪਾਲ (( ਕਿਤਾਬ ' ਏਸ ਜਨਮ ਨਾ ਜਨਮੇ ' ਵਿੱਚੋਂ ))
|
|
23 Oct 2013
|
|
|
|
ਧੰਨ ਹੋ ਵੀਰ ਜੀ, ਚੋਜੀ ਪ੍ਰੀਤਮ ਦੇ ਨਾਲ ਅਤਿ ਸੁੰਦਰ ਰਚਨਾ ਕਰਣ ਲਈ ਬਹੁਤ ਧੰਨਵਾਦ |
ਜੱਗੀ
ਧੰਨ ਹੋ ਬਿੱਟੂ ਵੀਰ ਜੀ|
ਚੋਜੀ ਪ੍ਰੀਤਮ ਦੇ ਜੀਵਨ ਫਲਸਫ਼ੇ ਨਾਲ related ਅਤਿ ਸੁੰਦਰ ਵਾਰਤਕ-ਰੂਪ ਕਾਵਿ ਰਚਨਾ share ਕਰਣ ਲਈ ਬਹੁਤ ਬਹੁਤ ਧੰਨਵਾਦ |
My Day is made Bro !
ਜੱਗੀ
|
|
23 Oct 2013
|
|
|
|
Real concept of life.....God bless you
|
|
24 Oct 2013
|
|
|
|
Real concept of life.....God bless you
|
|
24 Oct 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|