|
|
|
|
|
|
Home > Communities > Punjabi Poetry > Forum > messages |
|
|
|
|
|
ਕਿਲ੍ਹਾ ਛੱਡਆਿ ਜਦੋ ਗੋਬਿੰਦ ਨੇ |
ਵਕਤ ਰੁੱਕਿਆ ਉਸੇ ਪਹਿਰ, ਪਿਤਾ ਦੀ ਨਜਰ ਗਈ ਠਹਿਰ, ਕੌਤਕ ਵਿਖਾਇਆ ਜਦੋ ਫਰਜੰਦ ਨੇ, ਸਾਰਾ "ਅਨੰਦਪੁਰ" ਬੇਜਾਨ ਹੋਇਆ, ਕਿਲ੍ਹਾ ਛੱਡਿਆ ਜਦੋ "ਗੋਬਿੰਦ" ਨੇ। ਨਾ ਲਾ ਸਕਿਆ ਕੋਈ ਪਾਬੰਦੀਆ, ਪਾਤਸ਼ਾਹ ਤੁੱਰਿਆ ਸਕੇ ਸਬੰਧੀਆ, ਨੂਰ-ਇਲਾਹੀ ਜੋਧੇ ਪ੍ਰਸੰਨਤਾ ਅਨੰਦ ਨੇ, ਸਾਰਾ "ਅਨੰਦਪੁਰ" ਬੇਜਾਨ ਹੋਇਆ, ਕਿਲ੍ਹਾ ਛੱਡਿਆ ਜਦੋ "ਗੋਬਿੰਦ" ਨੇ। ਪੁੱਛਿਆ ਖੁੱਦ ਕਰਤਾਰ ਦਿੱਤਾ ਨਾ ਉੱਤਰ, "ਅਨੰਦਪੁਰੋ" ਲੈ ਤੁੱਰਿਆ ਨਾਲ ਚਾਰ ਪੁੱਤਰ, ਦੋ ਨੇ "ਚਮਕੌਰ" ਦਾ ਖੂਨੀ ਇਤਿਹਾਸ ਲਿਖਿਆ, ਦੋ ਨੂੰ ਗੋਦੀ ਸੁੱਲਾਇਆ ਗੈਰੀ "ਸਰਹਿੰਦ" ਨੇ" ਸਾਰਾ "ਅਨੰਦਪੁਰ" ਬੇਜਾਨ ਹੋਇਆ, ਕਿਲ੍ਹਾ ਛੱਡਿਆ ਜਦੋ "ਗੋਬਿੰਦ" ਨੇ। ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
|
|
17 Dec 2024
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|