ਜਿਸ ਕਰਕੇ ਦੁਨੀਆ ਵਿਚ ਆਇਆ ਮੈਂ ,ਉਸ ਮਾਂ ਨੂੰ ' ਮੰਗਲ ' ਰੱਬ ਮੰਨਦਾ ਜਿਸਦੀ ਥਾ ਨਈ ਕੋਈ ਲੈ ਸਕਦਾ,ਉਸ ਬਾਪ ਦੀ ਛਾ ਨੂੰ ' ਮੰਗਲ ' ਰੱਬ ਮੰਨਦਾ ਜਿਥੇ ਮਿਲ ਜਾਂਦੇ ਨੇ ਰੂਹਾ ਦੇ ਹਾਣੀ,ਉਸ ਰਾਹ ਨੂੰ ' ਮੰਗਲ ' ਰੱਬ ਮੰਨਦਾ ਜਿਹਦੇ ਨਾਲ ਹੋਣਗੇ ਵਾਅਦੇ ਉਮਰਾ ਦੇ,ਉਸ ਨਾ ਨੂੰ ' ਮੰਗਲ ' ਰੱਬ ਮੰਨਦਾ ਜਿਹਦੇ ਕਰਕੇ ਸਮਝ ਆਈ ਆਪਣੇ - ਬੇਗਾਨੇਆ ਦੀ ,ਉਹਨਾ ਦੁਖਾ ਨੂੰ ' ਮੰਗਲ ' ਰੱਬ ਮੰਨਦਾ ਜਿਹੜਾ ਨਿਕਲੇ ਜਿਸਮ ਚੋ ਨਾਮ ਲੈ ਕੇ ਯਾਰ ਦਾ ,ਉਸ ਸਾਹ ਨੂੰ ' ਮੰਗਲ ' ਰੱਬ ਮੰਨਦਾ ਜਿਹੜਾ ਲੈ ਜਾਵੇ ਮੈਨੂ ਮੇਰੀ ਮੰਜਿਲ ਤਕ ,ਉਸ ਰਾਹ ਨੂੰ 'ਮੰਗਲ ' ਰੱਬ ਮੰਨਦਾ