Punjabi Poetry
 View Forum
 Create New Topic
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਰੱਬ ਨਾਲ ਗਿਲਾ (AMENDED WITH ARDAAS)

RABB NAL GILAA KITA C THODI DER PEHLE MAIN EH POST PAA K ....PAR IK NEK DIL INSAAN NAL EH WAAKIYA SAANJHA KITA TA OS PARMATMA NAL KITE GILLE CH ARDAAS NU V JOD K OHNU REPOST KAR RAHI......COZ OHNA DA KEHNA HAI KI

"OS PARMATMA NAL BAS ARDAAS TE SHUKRAANE DA HI RISHTA HAI SADA.....

DHANWAADI AA OS INSAAN DI BAHUT JYADA...JO MENU HAR CHANGEY MAARE TIME CH ES NU JEENA SIKHA TE PADAA RAHE NE.....




ਅੱਜ ਓਸ ਰੱਬ ਨਾਲ ਫੇਰ ਗਿਲਾ ਕਰ ਲਿਆ ਮੈਂ...
ਪਰ ਅੱਜ ਇਹ ਨੀ ਕਹਿਣਾ ਤੈਨੂੰ ਰੱਬਾ
ਕਿ ਤੂੰ ਮੇਰੇ ਨਾਲ ਇੰਜ ਕਿਉਂ ਕੀਤਾ ...
ਕਿਸੇ ਨਾਲ ਵੀ ਹਿਰਖ ਨਹੀਂ ਮੈਨੂੰ…
ਬਸ ਇਕ ਤੇਰੇ ਸਿਵਾ |

ਤੂੰ ਵੀ ਆਪਣਾ ਰਾਂਝਾ ਰਾਜ਼ੀ ਕਰ ਕੇ ਦੇਖ ਲੈ ਰੱਬਾ...
ਕਿੰਨੀ ਕੁ ਤਕਲੀਫ਼ ਦੇ ਲਏਂਗਾ ...???
ਹੁਣ ਤੇ ਦਰਦ ਵੀ ਨੀ ਹੁੰਦਾ, 
ਮਨ ਪੱਥਰ ਜੇਹਾ ਹੋਈ ਜਾਂਦਾ |
ਪਰ ਤੇਰੀ ਵੀ ਜ਼ਿੱਦ ਆ ਮੇਰੇ ਨਾਲ, 
ਤੂੰ ਸੋਚਦਾ ਐਂ ਕਿ ਜਿਉਂਦੀ ਕਿਵੇਂ ਤੁਰੀ ਫਿਰਦੀ ਐ ?
ਜਾਨ ਵੀ ਨਿਚੋੜ ਲੈ ਰੱਬਾ, ਬਾਕੀ ਤੇ ਤੂੰ ਕੱਖ ਨੀਂ ਛੱਡਿਆ ਪੱਲੇ... 
ਜੇ ਤੇਰੀ ਜ਼ਿੱਦ ਐ ਤੇ ਮੇਰੀ ਵੀ ਜ਼ਿੱਦ ਈ ਐ ਤੇਰੇ ਨਾਲ ...
ਜਿੰਨੀ ਤਕਲੀਫ਼ ਦੇਣੀ ਐ ਦੇ ਲੈ ਤੂੰ ...
ਹੁਣ ਸੱਚੀ ਨਹੀਂ ਦੁੱਖ ਹੁੰਦਾ |

ਦੁੱਖ ਤੇ ਮੈਨੂੰ ਓਦੋਂ ਨੀਂ ਹੋਇਆ 
ਜਦ ਹਰ ਰਿਸ਼ਤਾ ਛੱਡ ਕੇ ਬੇਗਾਨੇ ਘਰ ਗਈ ਸੀ ...
ਦੁੱਖ ਤੇ ਓਦੋਂ ਨੀਂ ਹੋਇਆ ਜਦ ਵਸਦੇ ਘਰ ਨੂੰ
ਵਕ਼ਤ ਦੀ ਹਨੇਰੀ ਨੇ ਉਜਾੜ ਕੇ ਰੱ ਖ ਦਿੱਤਾ ...
ਰੱਬਾ ਦੁੱਖ ਤੇ ਮੈਨੂੰ ਓਦੋਂ ਨੀਂ ਹੋਇਆ
ਜਦ ਮੇਰੇ ਆਪਣੇ ਜਿਗਰ ਦਾ ਟੋਟਾ 
ਮੇਰੇ ਤੋਂ ਖੋਹ ਲਿਆ ਸਭ ਨੇਂ ਰਲ ਕੇ...
ਫੇਰ ਹੁਣ ਕਿ ਦੁੱਖ ਹੋਣਾ ? 
ਓਸ ਦਿਨ ਮਨ ਪੱਥਰ ਕਰ ਲਿਆ ਸੀ....
ਪਰ ਤੇਰੇ ਦਿਲ ਚ ਰਹਿਮ ਨੀਂ ਆਇਆ ਰਹਿਮਤ ਦੇ ਸਾਈਂਆਂ...
ਤੂੰ ਇਕ ਵਾਰੀ ਫੇਰ ਕੋਸ਼ਿਸ਼ ਕੀਤੀ ...
ਇੱਦਾਂ ਦੇ ਹਾਲਾਤ ਕਰ ਦਿੱਤੇ,
ਕਿ ਹੁਣ ਜੇ ਟੁੱਟ ਕੇ ਖਿੱਲਰ ਜਾਵਾਂ
ਤਾਂ ਆਪਣਾ ਆਪ ਸਾਂਭ ਨਾ ਸਕਾਂ |
ਤੂੰ ਇਹ ਕਿਵੇਂ ਭੁੱਲ ਗਿਆ ਸੀ ਰੱਬਾ,
ਕਿ ਇਹ ਦਿਲ ਬਹੁਤ ਸਾਲ ਪਹਿਲਾਂ ਹੀ ਪੱਥਰ ਹੋ ਗਿਆ ਸੀ ...
ਕੁਝ ਕੁ ਹਿੱਸਾ ਬਚਿਆ ਸੀ, 
ਅੱਜ ਓਹਨੂੰ ਵੀ ਪੱਥਰ ਕਰ ਲਿਆ ...
ਤੇ ਭਲਾ ਕਦੀ ਪੱਥਰਾਂ ਨੂੰ ਵੀ ਦੁੱਖ ਹੁੰਦਾ ?

ਤੂੰ ਰਾਜ਼ੀ ਰਹਿ ਲੈ ਮੇਰਿਆ ਰੱਬਾ
ਤੇ ਓਹਨਾਂ ਲੋਕਾਂ ਨੂੰ ਵੀ ਰਾਜ਼ੀ ਰੱਖ
ਜਿਹੜੇ ਮੇਰੀ ਮੌਤ ਦੀ ਦੁਆ ਕਰਦੇ ਆ ...
ਤੇਰੇ ਨਾਲ ਹਿਰਖ ਕਿ ਕਰਾਂ ਹੁਣ ?
ਮੇਰੇ ਮਨ ਵਿਚ
ਆਪਣੀ ਹੋਂਦ ਦਾ ਭਰਮ ਤਾਂ ਬਣਿਆ ਰਹਿਣ ਦੇ ਸਾਈਂਆਂ

ਤੂੰ ਮੈਨੂੰ ਰੂਹ ਅੰਦਰੋਂ ਰੁਆਇਆ ਆ ...
ਮੈਨੂੰ ਤੇ ਏਸ ਦੁਨੀਆਂ ਨੇ ਬਹੁਤ ਵਾਰੀ ਰੱਬ ਬਣਕੇ ਰੋਲਿਆ ਆ ...
ਮੇਰੇ ਦਿਲ ਦੀ ਦੁਆ ਆ ਰੱਬਾ ਕਿ ਤੂੰ ਵੀ ਕਦੀ ਔਰਤ ਬਣਕੇ
ਏਸ ਦੁਨੀਆਂ ਤੇ ਰੁਲ ਕੇ ਵੇਖੇਂ 
ਕਦੇ ਧੀ, ਕਦੇ ਭੈਣ, ਤੇ ਕਦੇ ਮਾਂ ਬਣਕੇ ਦੇਖੇਂ...
By- ਨਵੀ

02 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਕ ਬਹੁਤ ਈ ਦਿਲ ਟੁੰਬਵੀਂ ਕਿਰਤ | ਦਿਲ ਦੀਆਂ ਗਹਿਰਾਈਆਂ ਤੋਂ ਨਿਕਲੀ ਲਗਦੀ ਐ | ਜਾਪਦੈ ਲੇਖਕ ਨੇ ਆਪਣਾ ਕਲੇਜਾ ਕੱਢ ਕੇ ਈ ਅਪਲੋਡ ਕਰ ਦਿੱਤਾ ਏ |
   
ਇਹ ਵਰਸ਼ਨ ਠੀਕ ਐ | ਕਿਰਤ ਦੇ ਇਸ ਤੋਂ ਪਹਿਲੇ ਰੂਪ ਨਾਲ ਮੈਂ ਇੰਨਾ ਮੁੱਤਫਿਕ ਨਹੀਂ ਸੀ   | 
ਨਵੀ ਜੀ, ਜਿਸਨੇ ਵੀ ਇਹ ਸਲਾਹ ਦਿੱਤੀ ਹੈ ਮੇਰੇ ਮਨ ਵੀ ਭਾਈ ਹੈ | ਪ੍ਰਮੇਸ਼ਵਰ ਨਾਲ ਸਾਡਾ ਬੱਚੇ-ਪਿਤਾ ਵਾਲਾ ਸੰਬੰਧ ਹੋਣਾ ਚਾਹੀਦਾ ਹੈ |
ਇਸਤਰਾਂ ਈ ਸੋਹਣੀਆਂ ਕਿਰਤਾਂ ਸਾਂਝੀਆਂ ਕਰਦੇ ਰਹੋ |
ਰੱਬ ਰਾਖਾ !

ਇਕ ਬਹੁਤ ਈ ਦਿਲ ਟੁੰਬਵੀਂ ਕਿਰਤ | ਦਿਲ ਦੀਆਂ ਗਹਿਰਾਈਆਂ ਤੋਂ ਨਿਕਲੀ ਲਗਦੀ ਐ | ਜਾਪਦੈ ਲੇਖਕ ਨੇ ਆਪਣਾ ਕਲੇਜਾ ਕੱਢ ਕੇ ਈ ਅਪਲੋਡ ਕਰ ਦਿੱਤਾ ਏ |

 

ਇਹ ਵਰਸ਼ਨ ਠੀਕ ਐ | ਕਿਰਤ ਦੇ ਇਸ ਤੋਂ ਪਹਿਲੇ ਰੂਪ ਨਾਲ ਮੈਂ ਇੰਨਾ ਮੁੱਤਫਿਕ ਨਹੀਂ ਸੀ |ਇਸ ਕਰਕੇ ਮੇਰਾ ਕਮੇਂਟ ਕਰਨ ਨੂੰ ਮਨ ਨੀ ਸੀ ਹੋਇਆ 


ਨਵੀ ਜੀ, ਜਿਸਨੇ ਵੀ ਇਹ ਸਲਾਹ ਦਿੱਤੀ ਹੈ ਮੇਰੇ ਮਨ ਵੀ ਭਾਈ ਹੈ | ਪ੍ਰਮੇਸ਼ਵਰ ਨਾਲ ਸਾਡਾ ਬੱਚੇ-ਪਿਤਾ ਵਾਲਾ ਸੰਬੰਧ ਹੋਣਾ ਚਾਹੀਦਾ ਹੈ |


ਇਸਤਰਾਂ ਈ ਸੋਹਣੀਆਂ ਕਿਰਤਾਂ ਸਾਂਝੀਆਂ ਕਰਦੇ ਰਹੋ |


ਰੱਬ ਰਾਖਾ !

 

02 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਨਾਜ਼ੁਕ ਤੇ ਮਲੂਕ ਅਹਿਸਾਸਾਂ ਨਾਲ ਭਰੀ ਹੈ ਕਿਰਤ..ਜਿਵੇਂ ਦਿਲ ਦੇ ਪਾਤਾਲ ਚੋਂ ਕਿਤੋਂ ਕੋਈ ਦਰਦ ਦਾ ਚਸ਼ਮਾਂ ਫੁੱਟਿਆ ਹੋਵੇ...
ੲਿੰਜ ਹੀ ਲਿਖਦੇ ਰਹੋ ਤੇ ੲਿਸ ਫੋਰਮ ਤੇ ਰੋਣਕਾਂ ਲਾਈ ਰੱਖੋ।

ਬਹੁਤ ਖੂਬ ਜੀ...Keep it up...TFS
02 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਰੱਬ ਨਾਲ ਤੁਹਾਡਾ ਸ਼ਿਕਵਾ ਦਿਲ ਦੇ ਵਿਚ ਲੁਕੇ ਦਰਦ ਨੂੰ ਝਰਨੇ ਵਾਂਗ ਵਹਿਣ ਦਿੰਦਾ ਹੈ। ਇੰਝ ਲਗਦਾ ਕੇ ਅਪਣੀ ਇਸ ਰਚਨਾ ਵਿਚ ਰੱਬ ਨੂੰ ਕੋਲ ਬੈਠਾ ਲਿਆ ਹੋਵੈ

ਬਹੁਤ ਸੋਹਣੀ ਕਿਰਤ ਹੈ ਨਵੀ ਜੀ
03 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut dil to dhanwaad aa tuhada sanjeev g.....

bas shayad kuch eda da hi c.....koi hai nai c jehde nal dukh wand skdi ta bahuti waar rabb nu kol hi bitha k gallan kar leni aa.....

 

te je kade baba g v busy hon kite ta fer apne mann nal.....apne mann nal kitiya gallan li plz refer to "SOCH"

 

ik wari fer bht dhanwaad

03 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g tuhadi v antar mann to shukarguzaar aa ena maan de lyi.....waheguru mehar karn bas.....meri koshish jaari rahugi ki likhdi raha....

03 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit g tuhada shukriya adaa karn li ta mere shabad hamesha hi ghat pe jande aa....

jis insaan da v eh manana aa.....ohna da darja v parmatma waang mere dil ch bht ucha sucha aa......

ik wari fer dil to dhanwaadi aa tuhadi....

rabb bhali kare....

03 Aug 2014

Reply