ਗੋਦੜੀਬੁੱਤ-ਘਾੜਿਆਂ ਹੱਥ ਛੈਣੀਆਂ।ਕਿਧੱਰੋਂ ਖੋਜ ਤਸਵੀਰ ਦੀ।ਪੱਥਰਾਂ ਹਿਰਦੇ ਦਰਦ ਹੈ,ਤਾਂਘ ਨਹੀਂ ਤਕਦੀਰ ਦੀ।
ਫ਼ਕਰ ਬਣ ਗਏ ਦੇਵਤੇ,ਹੋਈ ਅਤਿ ਅਖੀਰ ਦੀ.ਭਗਤ ਬਣੇ ਵਿਸ਼ਵਾਸ਼ ਜਿੰਦ,ਇਸ਼ਕ ਅਹੰਕਾਰ ਚੀਰ ਦੀ।ਮੂਰਤ ਚਿੰਤਨ ਬਾਹਰ ਦਾ,ਸੁਰਤ ਸ਼ਬਦ ਵਹੀਰ ਦੀ।ਮੋਹਣੀ ਮਾਇਆ ਸੰਸਾਰ ਨੂੰ,ਗੋਦੜੀ ਭਗਤ ਫ਼ਕੀਰ ਦੀ।ਮਨ ਸਾਥੀ ਭੋਗਣ ਦੇਹਿ ਨੂੰ,ਬੁੱਧ ਸੁਮੱਤ ਅਮੀਰ ਦੀ।..........
Thanks to all viewers & friends