ਕਰਕੇ ਕਲਮਾਂ ਮੇਰੀਆਂ BAN,
ਥੌਨੂੰ ਅਜੇ ਆਉਂਦਾ ਨਹੀ ਚੈਨ,
ਮੇਰੇ ਲੁੱਟੇ ਜਿਹਲਮ ਝਨਾਬ,
ਗੱਲ ਐਨੀ ਨਾਂ ਮੇਰਾ ਪੰਜਾਬ,
ਮੇਰੇ ਪੁੱਤਰਾਂ ਡੋਲੀ ਖੂੰਨੀ Ink,
ਮੇਰਾ ਮਨ ਨੀਵਾਂ ਮੱਤ ਉੱਚੀ Think
ਤੁਸੀਂ ਕਹਿੰਦੇ ਤੋੜ ਕੇ ਪਾਣੀ ਲੈਣਾ,
ਸਾਡਾ ਸਤਲੁਜ ਯਮੁਨਾ Link,
ਤੇਰੇ ਲਈ ਸਾਡੇ ਕੋਲ ਕੁਝ ਨਹੀ,
ਬੋਲਦੇ ਮੈਨੂੰ Minister Primes,
But, I am Greatest Of All Times.
ਦੀਪ, ਸੰਦੀਪ ਤੇ’ ਸ਼ੁੱਭਦੀਪ,
ਰਹਿਣੇ ਤਿੰਨੋਂ ਮੇਰੇ King,
ਪਤਾ ਨਹੀ ਕਿੰਨੇ ਭੇਂਟਾਂ ਚੜਗੇ,
ਤੇਰੀ ਸਰਕਾਰੇ ਮੇਰੇ Singh,
ਬਦਲਾਅ ਦਾ ਜ਼ੋਰ ਬੜਾ ਹੀ ਭਾਰੀ,
ਰਿਸ਼ਵਤਖੋਰੀ, ਹਫਤਾਵਾਰੀ,
ਕਿਤਾਬਾਂ ਮਹਿੰਗੀਆਂ ਸਕੂਲ ਬੰਦ,
ਇਕ ਆ ਗਈ ਕਰੋਨਾ ਬਿਮਾਰੀ,
ਠੇਕੇ ਅਧੀਨ ਕਾਰਜ਼ ਅਧਿਕਾਰੀ,
ਚਾਰੇ ਪਾਸੇ ਵੱਧ ਗਏ Crimes,
But, I am Greatest Of All Times.
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
|