|
 |
 |
 |
|
|
Home > Communities > Punjabi Poetry > Forum > messages |
|
|
|
|
|
ਗੁੱਡੀ |
ਸੜ ਕੇ ਮੀਂਹ ਵਰ੍ਹਾਵੇ ਗੁੱਡੀ ਜਿੰਦ ਫ਼ਸਲਾਂ ਵਿੱਚ ਪਾਵੇ ਗੁੱਡੀ। ਗੁੱਡੀ ਫੂਕਣ ਖੇਤਾਂ ਵਿੱਚ ਵੀ, ਸਹੁਰੀਂ ਵੀ ਜਲ ਜਾਵੇ ਗੁੱਡੀ। ਮਾਪਿਆਂ ਦੀ ਸੁੱਖ ਮੰਗਦੀ ਇਹ ਤਾਂ ਫਿਰ ਵੀ ਕਿਉਂ ਨਾ ਭਾਵੇ ਗੁੱਡੀ। ਵੀਰ-ਭਾਬੀਆਂ ਜੁੱਗ ਜੁੱਗ ਜੀਵਣ, ਰੱਬ ਤੋਂ ਖ਼ੈਰ ਇਹ ਚਾਹਵੇ ਗੁੱਡੀ। ਵੀਰ ਦੇ ਤਾਈਂ ਮਾਂ ਨਾਲੋਂ ਵੀ, ਬਹੁਤਾ ਲਾਡ ਲਡਾਵੇ ਗੁੱਡੀ। ਦੁੱਧ-ਦਹੀਂ ਪੁੱਤਾਂ ਨੂੰ ਦਿੰਦੀ, ਰੁੱਖੀ ਮਿੱਸੀ ਖਾਵੇ ਗੁੱਡੀ। ਮੰਜੇ ਬਹਿ ਪੁੱਤ ਟੀ.ਵੀ. ਦੇਖੇ ਰੋਟੀ ਟੁੱਕ ਬਣਾਵੇ ਗੁੱਡੀ। ਇਹ ਲੱਛਮੀ ਦਾ ਰੂਪ ਹੈ ਦੂਜਾ, ਕਿਉਂ ਮਨਹੂਸ ਕਹਾਵੇ ਗੁੱਡੀ। ਨਾਲ ਵਿਗਿਆਨ ਅੰਬਰਾਂ ਉੱਤੇ ਬਣ ਕਲਪਨਾ ਛਾਵੇ ਗੁੱਡੀ। ਵਿੱਚ ਸਿਆਸਤ ਪੈਰ ਜੇ ਧਰਦੀ, ਰਜ਼ੀਆ ਵੀ ਕਹਾਵੇ ਗੁੱਡੀ। ਹਿੰਮਤ ਹਾਰੀ ਜਦ ਮਰਦਾਂ ਨੇ, ਤਾਂ ਭਾਗੋ ਬਣ ਜਾਵੇ ਗੁੱਡੀ। ਮਾਨਵਤਾ ਦੀ ਇਹ ਪੁਜਾਰਨ, ਮਦਰ ਟੈਰੇਸਾ ਭਾਵੇ ਗੁੱਡੀ। ਪਿਓ ਜਦ ਮਾਂ ਉੱਤੇ ਹੱਥ ਚੁੱਕੇ, ਮਾਂ ਉੱਤੇ ਵਿਛ ਜਾਵੇ ਗੁੱਡੀ। ਪੁੱਤਾਂ-ਨੂੰਹਾਂ ਘਰੋਂ ਧੱਕਿਆ, ਬਾਪੂ ਤਾਈਂ ਵਰਾਵੇ ਗੁੱਡੀ। ਭੋਗਣ ਨਰਕ ਪੁੱਤਾਂ ਦੇ ਮਾਪੇ ਠੰਢ ਕਾਲਜੇ ਪਾਵੇ ਗੁੱਡੀ। ਸਹੁਰਿਆਂ ਘਰ ਵੀ ਕਰੇ ਕਮਾਈ, ਫਿਰ ਵੀ ਭਰਦੀ ਹਾਵੇ ਗੁੱਡੀ। ਸਭ ਨੂੰ ਮਮਤਾ ਵੰਡਣ ਵਾਲੀ, ਖ਼ੁਦ ਵਾਂਝੀ ਰਹਿ ਜਾਵੇ ਗੁੱਡੀ। ਆਪਣੇ ਪਿਆਰ ਦੀ ਮੱਲ੍ਹਮ ਸਾਡੇ ਜ਼ਖ਼ਮਾਂ ਉੱਤੇ ਲਾਵੇ ਗੁੱਡੀ। ਬੈਠ ਉਡੀਕਣ ਮਾਵਾਂ ‘ਬਸਰਾ’ ਕਦੋਂ ਸਹੁਰਿਓਂ ਆਵੇ ਗੁੱਡੀ।
ਮਲਕੀਅਤ ਬਸਰਾ * ਮੋਬਾਈਲ: 94172-81854
|
|
06 Aug 2012
|
|
|
|
bahut khoobsurat rachna ,,,,share kr lyi thanks bittu ji
|
|
06 Aug 2012
|
|
|
|
aurat di vitheya bhut khoob byaan kiti aa veer...
|
|
06 Aug 2012
|
|
|
|
ਔਰਤ ਦੇ ਪਖ ਦੀ, ਹੱਕ ਦੀ, ਜਬਰ ਦੀ , ਸਬਰ ਦੀ ,ਕਿਰਤ ਦੀ , ਪਿਰਤ ਦੀ , ਪਿਆਰ ਦੀ ਦੁਰਕਾਰ ਦੀ ......ਤੁਸੀਂ ਹਰ ਓਹ ਗੱਲ ਕਰਨ ਦੀ ਸਫਲ ਕੋਸ਼ਿਸ ਕਰਦਿਆਂ ਔਰਤ ਦੇ ਸੰਪੂਰਨ ਵਿਅਕਤੀਤਵ ਨੂੰ ਵਰਣਿਤ ਕਰ ਦਿੱਤਾ .......ਬਹੁਤ ਹੀ ਕਮਾਲ ਦੀ ਸ਼ਬਦਾਵਲੀ ਤੇ ਜ਼ਜਬਾਤ ਤੁਹਾਡੀ ਕਲਮ ਨੇ ਸਾਂਝੇ ਕੀਤੇ ......ਬਹੁਤ ਬਹੁਤ ਸ਼ੁਕਰੀਆ ਮਲਕੀਤ ਜੀ ਇਹਨਾਂ ਸ਼ਬਦਾਂ ਨੂੰ ਲਿਖਣ ਲਈ .......
ਤੇ ਧੰਨਬਾਦ ਬਿੱਟੂ ਜੀ ਸਾਂਝਿਆ ਕਰਨ ਲਈ
ਔਰਤ ਦੇ ਪਖ ਦੀ, ਹੱਕ ਦੀ, ਜਬਰ ਦੀ , ਸਬਰ ਦੀ ,ਕਿਰਤ ਦੀ , ਪਿਰਤ ਦੀ , ਪਿਆਰ ਦੀ, ਦੁਰਕਾਰ ਦੀ, ਔਰਤ(ਗੁੱਡੀ) ਦੀ ......ਤੁਸੀਂ ਹਰ ਓਹ ਗੱਲ ਕਰਨ ਦੀ ਸਫਲ ਕੋਸ਼ਿਸ ਕਰਦਿਆਂ ਔਰਤ ਦੇ ਸੰਪੂਰਨ ਵਿਅਕਤੀਤਵ ਨੂੰ ਵਰਣਿਤ ਕਰ ਦਿੱਤਾ .......ਬਹੁਤ ਹੀ ਕਮਾਲ ਦੀ ਸ਼ਬਦਾਵਲੀ ਤੇ ਜ਼ਜਬਾਤ ਤੁਹਾਡੀ ਕਲਮ ਨੇ ਸਾਂਝੇ ਕੀਤੇ ......ਬਹੁਤ ਬਹੁਤ ਸ਼ੁਕਰੀਆ ਮਲਕੀਤ ਜੀ ਇਹਨਾਂ ਸ਼ਬਦਾਂ ਨੂੰ ਲਿਖਣ ਲਈ .......
ਤੇ ਧੰਨਬਾਦ ਬਿੱਟੂ ਜੀ ਸਾਂਝਿਆ ਕਰਨ ਲਈ
|
|
06 Aug 2012
|
|
|
|
|
|
bahut khubsurat veer ji...!!!
|
|
06 Aug 2012
|
|
|
|
|
|
|
|
 |
 |
 |
|
|
|