|
 |
 |
 |
|
|
Home > Communities > Punjabi Poetry > Forum > messages |
|
|
|
|
|
ਗੁੱਝੀ ਰਮਜ |
ਅਜੀਬ ਰੰਗ ਨੇ ਕੁਦਰਤ ਦੇ, ਜੋ ਪਲਾਂ ਦੇ ਵਿਚ ਬਦਲ ਜਾਂਦੇ॥ ਕਿਤੇ ਧੁੱਪ ਹੋ ਜੇ ਕਿਤੇ ਛਾਂ ਹੋ ਜੇ, ਜਿਥੇ ਦਿਨ ਵੀ ਰਾਤਾਂ ਚ ਬਦਲ ਜਾਂਦੇ॥ ਕਈ ਤਰਸਦੇ ਨੇ ਬਰਸਾਤਾਂ ਨੂੰ, ਕਈ ਥਾਵਾਂ ਤੇ ਆ ਨੇ ਹੜ ਜਾਦੇ॥ ਮਨ ਅੰਦਰ ਭਟਕਦੇ ਖਵਾਬ ਕਈ, ਕਈ ਖਵਾਬ ਸੱਚਾਈ 'ਚ ਬਦਲ ਜਾਂਦੇ॥ ਕਈ ਚੱਲਦੇ ਨੇ ਕਿਸੇ ਦੀ ਰਾਹ ਉਤੇ, ਕਈ ਖੁਦ ਹੀ ਰਾਹ ਬਣਾ ਲੈਂਦੇ, ਜਿੰਨਾ ਦਾ ਮਕਸਦ ਮੰਜਿਲ ਪਾਉਣਾ, ਉਹ ਕਿਸਮਤ ਆਪਣੀ ਬਦਲ ਜਾਂਦੇ॥ ਗੁੱਝੀ ਰਮਜ ਹੈ ਦੁਨੀਆਦਾਰੀ ਦੀ, ਕਈ ਸਮਝ ਲੈਂਦੇ ਤੇ ਕਈ ਉਲਝ ਜਾਂਦੇ, [ਪ੍ਰਭ] ਅਸਾਨ ਨਹੀਂ ਰਸਤਾ ਮੰਜਿਲੇ ਮਕਸੂਦ ਦਾ, ਇਸਨੂੰ ਪਾਉਂਦੇ-੨ ਜਿਸਮ, ਖਾਕ 'ਚ ਬਦਲ ਜਾਂਦੇ॥
|
|
14 Feb 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|