Home > Communities > Punjabi Poetry > Forum > messages
ਗਮਗੀਨ ਸ਼ਾਂਮ
ਦਿਲ ਤੇ ਪੱਥਰ ਧਰਕੇ ਸੌਂਗੇ,ਖੁਸ਼ੀਆਂ ਵੱਲ ਪਿੱਠ ਕਰਕੇ ਸੌਂਗੇ , ਜੋ ਸਾਲਾਂ ਤੋਂ ਭੁੱਲ ਬੈਠੇ ਨੇਂ,ਯਾਦ ਓਹਨਾਂ ਨੂੰ ਕਰਕੇ ਸੌਂਗੇ |
....................
ਤੜਕੇ ਉਠਕੇ ਗਾਉਣਾ ਏ ਇੱਕ ਗੀਤ ਗਮੀਂ ਦਾ , ਦਰਦਾਂ ਦੇ ਕੁੱਝ ਸਾਜਾਂ ਨੂੰ ਸੁਰ ਕਰਕੇ ਸੌਂਗੇ |
.....................
ਹੱਸਦੀ ਵੱਸਦੀ ਜਿੰਦਗੀ ਦੀ ਫੁਲਕਾਰੀ ਉੱਤੇ , ਹੰਝੂਆਂ ਵਾਲੇ ਚਾਰ ਕੁ ਮੋਤੀ ਜੜਕੇ ਸੌਂਗੇ |
........................
ਮੰਜਿਲ ਨੂੰ ਮਹਿਬੂਬ ਸਮਝਣਾ ਏ ਬਸ ਹੁਣ ਤਾਂ , ਸਭ ਇਨਸਾਨੀ ਰਿਸ਼ਤਿਆਂ ਚੋ ਮਨ ਭਰਕੇ ਸੌਂਗੇ |
......................
ਪਤਝੜ ਦੇ ਮੌਸਮ ਵਿੱਚ ਜਰਦ ਵਸਾਰੀ ਪੱਤੇ , ਜਿਓਂ ਤੇਜ਼ ਹਵਾ ਦੀ ਆਹਟ ਕੋਲੋਂ ਡਰਕੇ ਸੌਂਗੇ |
........................
ਆਸ ਵਿਹੂਣੇ ਕਰਕੇ ਤੁਰ ਗਈਆਂ ਤਿਰਕਾਲਾਂ , ਤੇ ਨੇਰਿਆਂ ਸੰਗ ਰਲਕੇ ਸਾਡੇ ਤੜਕੇ ਸੌਂਗੇ |
........................
ਚੰਗਾ ਵਕਤ ਗੁਜਰਿਆ ਸੀ ਜੋ ਸੱਜਣਾਂ ਦੇ ਨਾਲ , ਡਾਇਰੀ ਦੇ ਓਹ ਪੰਨੇਂ ਅੱਜ ਫਿਰ ਪੜਕੇ ਸੌਂਗੇ |
~~~~~~~~ ਗੁਰਮਿੰਦਰ ਸੈਣੀਆਂ ~~~~~~~~
05 Jun 2011
ਕੁਝ ਸ਼ੇਅਰ ਬਹੁਤ ਪਿਆਰੇ ਨੇ ..ਕੋਈ ਸ਼ੱਕ ਨਹੀਂ ! ਅਤੇ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਕਮੀ-ਪੇਸ਼ੀ ਹੈ, ਪਰ ਦਿਲੀ ਗੱਲ ਕਹਾਂ ਤਾਂ ਇਹ 'ਗੁਰਮਿੰਦਰ ਮਾਰਕਾ' ਨਹੀਂ ਹੈ ! ਤੁਹਾਡੇ ਤੋਂ ਥੋੜੀ ਜ਼ਿਆਦਾ ਉਮੀਦ ਹੈ ਵੀਰ ..ਖਾਸ ਕਰਕੇ ਪਿਛਲੀਆਂ ੩ ਰਚਨਾਵਾਂ ਤੋਂ ਬਾਅਦ ...ਉਮੀਦ ਹੈ ਬੁਰਾ ਨਹੀਂ ਮੰਨੋਗੇ !
05 Jun 2011
ਬਹੁਤ ਖੂਬ ਗੁਰਮਿੰਦਰ ਜੀ... ਅਖੀਰ ਵਾਲੀਆਂ ਲਾਈਨਾਂ ਬਹੁਤ ਸੋਹਣੀਆਂ ਲੱਗੀਆਂ....
ਪਰ ਤੁਹਾਡੀਆਂ ਬਾਕੀ ਰਚਨਾਵਾਂ ਪੜ ਕੇ ਇਹ ਸਾਧਾਰਣ ਵਾਲੀ ਕਲਾਸ ਵਿਚ ਆਉਂਦੀ ਹੈ....
ਤੁਹਾਡੀ ਕਲਮ ਤੋਂ ਵਾਰੇ ਜਾਈਏ ... !!!

Yoy may enter 30000 more characters.
05 Jun 2011
Lovepreet ji-Bahut bahut dhanvaad ji jio kuljit ji-hosla afjayi lyi shukaria ji jug jug jio
05 Jun 2011
Divroop 22 ji tusi wakea hi sahi pehchaande ho rachna nu , mai v es rachna to santusht nhi c par veer samey di ghaat si iktaan job karke te naale ik kalakaar vir ne jaffa paaya hoyea a ,so je sma changa riha taan shayad aap sabde piyar sadke tuhaanu meri kalm nu sunan da mauka mile . Shukaria sajjan ji jio
05 Jun 2011
sohna likhia a veer g....
05 Jun 2011
tu divroop.....ਠੀਕ ਹੈ ਜੀ ਏਨੀ ਮਾੜੀ ਵੀ ਨਹੀ ਹੈ....
ਗੁਰਮਿੰਦਰ ਜੀ, ਤੁਹਾਡੇ ਗੀਤ ਆਉਣੇ ਨੇ ਯਾ ਕੋਈ ਗ਼ਜ਼ਲ ਵਗੇਰਾ....ਜਲਦੀ-ਜਲਦੀ ਖੁਸ਼ਖਬਰੀ ਦੇਣਾ....ਸਾਡੀਆਂ ਦੁਆਵਾਂ ਤੇ ਅੱਲਾਹ-ਵਾਹੇਗੁਰੁ ਦੀ ਰਹਮਤ ਤੁਹਾਡੇ ਨਾਲ ਨੇ....
06 Jun 2011
Copyright © 2009 - punjabizm.com & kosey chanan sathh