ਨਿਰਾ ਹੰਝੂ ਜਿਹਾ ਸੁਭਾ ਹੈ
ਨਾ ਵੈਲਾ ਨਾ ਕੁਵੇਲਾ ਦੇਖਦਾ ਹੈ
ਇਹ ਕੈਸੀ ਸ਼ਾਮ ਉਤਰੀ ਹੈ ਨਗਰ ਤੇ
ਚਰਾਗਾਂ ਦੀ ਜਗ੍ਹਾ ਧੂੰਆਂ ਜਿਹਾ ਹੈ
ਸੜੇ ਘਰ ਨਾਲ ਮੋਹ ਦਾ ਵੇਖ ਰਿਸ਼ਤਾ
ਪਰਿੰਦਾ ਰਾਖ ਗਲ ਲੱਗਾ ਪਿਆ ਹੈ
ਬਿਖਰਿਆ ਵੇਖ ਕੇ ਜੰਗਲ ਚ ਦਰਪਣ
ਮਿਰੇ ਅੰਦਰ ਵੀ ਕੁਝ ਟੁਟਦਾ ਰਿਹਾ ਹੈ
ਕੋਈ ਦਰਦ ਵਰਖਾ ਚ ਛੁਪਿਆ
ਜੋ ਨਚਦਾ ਮੋਰ ਵੀ ਰੋਂਦਾ ਪਿਆ ਹੈ
ਘੜਾ ਵੀ ਹੈ ਅਜੇ ਸੋਹਣੀ ਚ ਦਮ ਖਮ
ਮਗਰ ਦਰਿਆ ਹੈ ਸੁੱਕਾ ਪਿਆ ਹੈ
ਲੇਖਕ ਗੁਰਪ੍ਰੀਤ