Anything goes here..
 View Forum
 Create New Topic
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
-----(ਦਸਵੇਂ ਗੁਰੂ ਦੀ ਯਾਦ ਵਿਚ )-----


"ਤੂੰ ਇੱਕ ਹੱਥ ਵਿਚ ਬਾਣੀ ਚੁੱਕੀ
ਦੂਜੇ ਨਾਲ ਸ਼ਮਸ਼ੀਰ ਫ਼ੜੀ
ਇਤਿਹਾਸ ਦਾ ਰਾਹ ਬਦਲ ਗਿਆ....
ਇੱਕ ਸਦੀ ਅਸੀਂ ਤੇਰਾ ਹੱਥ ਫ਼ੜੀ ਰੱਖਿਆ
ਦੂਜੀ ਸਦੀ ਤੇਰਾ ਹੱਥ ਯਾਦ ਰੱਖਿਆ
ਤੀਜੀ ਸਦੀ ਅਸੀਂ ਆਪਣਾ ਹੱਥ ਛੁਡਾ ਲਿਆ.....
...ਤੇ ਤੇਰੀ ਮੂਰਤ ਮੁੜ ਵਾਹੀ
ਤੇਰੇ ਹੱਥ ਬਾਣੀ ਦੀ ਥਾਂ ਬਾਜ਼ ਬਿਠਾ ਦਿੱਤਾ
ਇਸ ਮਗਰੋਂ ਅਸੀਂ ਆਪਣੀ ਮੂਰਤ ਮੁੜ ਵਾਹੀ
ਆਪਣੇ ਵਿੱਚੋਂ ਸੰਤ ਕੱਢ ਦਿੱਤਾ,ਸਿਪਾਹੀ ਰੱਖ ਲੀਤਾ....
ਤੂੰ ਲੜਣ ਲਈ ਆਖਿਆ ਸੀ
ਅਸੀਂ ਲੜਦੇ ਹਾਂ
ਸਿਰਫ਼ ਲੜਦੇ ਹਾਂ
ਮਲ੍ਹਮ ਨਹੀਂ ਲਾਉਂਦੇ.....
ਤੂੰ ਮੁਕਤ ਹੋਣ ਲਈ ਕਿਹਾ ਸੀ
ਅਸੀਂ ਆਪਣੇ ਆਪ ਨੂੰ
ਭਾਈ ਘਨੱਈਏ ਤੋਂ
ਮੁਕਤ ਕਰ ਲਿਆ ਹੈ.....
ਹੁਣ ਅਸੀਂ ਤੇਰੀ ਮਰਜ਼ੀ ਦੇ ਚੇਲੇ ਨਹੀਂ,
ਹੁਣ ਤੂੰ ਸਾਡੀ ਮਰਜ਼ੀ ਦਾ ਗੁਰੂ ਹੈਂ....!!!" ---------------------------ਸੁਖਪਾਲ
-----------------------------------
((ਕਿਤਾਬ--'ਰਹਣੁ ਕਿਥਾਊ ਨਾਹਿ' ਵਿੱਚੋਂ ))

05 Jan 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਇਦ੍ਹਾ ਸਾਰਾ ਕ੍ਰੇਡਿਟ ਸਾਡੀ ਮਨਮੱਤ ਨੂੰ ਜਾਂਦਾ ਹੈ ਜੀ |

 

ਉਸਤਾਦਾਂ ਦੇ ਕਲਮ ਤੋਂ ਇਕ ਬਹੁਤ ਪ੍ਰਭਾਵੀ ਲਿਖਤ |

 

TFS, ਬਿੱਟੂ ਬਾਈ ਜੀ |

06 Jan 2014

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਤੁਸੀਂ ਸਹੀ ਕਿਹਾ ਜਗਜੀਤ ਹੀ ।

ਜਿੱਥੇ ਇੱਕ ਸਿੱਖ ਗੁਰਬਾਣੀ ਪੜ੍ਹਨ ਸੁਣਨ ਬਾਰੇ ਸੋਚਦਾ ਹੈ , ੳੱਥੇ ਅਖੌਤੀ ਸੰਤ , ਬਾਬੇ ਆਪਣੀ ਸੋਚ ਨੂੰ ਉੱਚਾ ਦਿਖਾਉਣ ਲਈ ਤਰ੍ਹਾਂ ਤਰ੍ਹਾਂ ਦੇ ਮਨਮਤ ਫੈਲਾ ਕੇ ਉਸ ਸਿੱਧੇ ਸਾਦੇ ਸਿੱਖ ਨੂੰ ਭੰਬਲਭੂਸੇ ਵਿੱਚ ਪਾ ਕੇ ਤਮਾਸ਼ਾ ਬਣਾ ਦਿੰਦੇ ਹਨ । ਹਥਲੀ ਕਵਿਤਾ ਉਸ ਭੰਬਲਭੂਸੇ ਵਿੱਚ ਫਸੇ ਹੋਏ ਇੱਕ ਸਿੱਖ ਦੀ ਮਨੋ ਸਥਿਤੀ ਬੜੇ ਢੁਕਵੇਂ ਅੰਦਾਜ਼ ਵਿੱਚ ਪਰਗਟ ਕਰ ਰਹੀ ਹੈ । ਲੋੜ ਹੈ ਪੜ੍ਹੇ ਲਿਖੇ ਹੋਣ ਦਾ ਮੁਜ਼ਾਹਿਰਾ ਕਰਦੇ ਹੋਏ ਅਸੀਂ ਅਨਮਤੀਆਂ ਤੋਂ ਦੂਰ ਰਹੀਏ।

 

ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ।

06 Jan 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਕਿਸੇ ਲੇਖਕ ਨੇ ਲਿਖਿਆ ਏ ;
ਆਲਮਾਂ ਤੇ ਫਾਜਲਾਂ ਦੇ ਮੂੰਹਾਂ ਚ ਕਲਮ ਪੈਗੀ,
ਜਦੋਂ ਚੋਜੀ ਪਾਤਸ਼ਾ ਨੇ ਕਵਿਤਾ ਉਚਾਰੀਆਂ |
ਜਦੋਂ ਤੇਰੀ ਤੇਗ ਵਾਲੇ ਜੰਗ ਵਿਚ ਜੋਹਾਰ ਡਿਠੇ ,
ਸੀਸ ਆ ਝੁਕਾਇਆ ਤੈਨੂੰ ਵੱਡੇ ਤੇਗ ਧਾਰੀਆਂ |
TFS ਬਿੱਟੂ ਬਾਈ ਜੀ,,,ਜਿਓੰਦੇ ਵੱਸਦੇ ਰਹੋ,,,

ਕਿਸੇ ਲੇਖਕ ਨੇ ਲਿਖਿਆ ਏ ;

 

ਆਲਮਾਂ ਤੇ ਫਾਜਲਾਂ ਦੇ ਮੂੰਹਾਂ ਚ ਕਲਮ ਪੈਗੀ,

ਜਦੋਂ ਚੋਜੀ ਪਾਤਸ਼ਾ ਨੇ ਕਵਿਤਾ ਉਚਾਰੀਆਂ |

ਜਦੋਂ ਤੇਰੀ ਤੇਗ ਵਾਲੇ ਜੰਗ ਵਿਚ ਜੋਹਾਰ ਡਿਠੇ ,

ਸੀਸ ਆ ਝੁਕਾਇਆ ਤੈਨੂੰ ਵੱਡੇ ਤੇਗ ਧਾਰੀਆਂ |

 

TFS ਬਿੱਟੂ ਬਾਈ ਜੀ,,,ਜਿਓੰਦੇ ਵੱਸਦੇ ਰਹੋ,,,

 

06 Jan 2014

Reply