|
 |
 |
 |
|
|
Home > Communities > Punjabi Poetry > Forum > messages |
|
|
|
|
|
----(ਦਸਵੇਂ ਗੁਰੂ ਜੀ ਦੀ ਯਾਦ ਵਿਚ )---- |
"ਤੂੰ ਇੱਕ ਹੱਥ ਵਿਚ ਬਾਣੀ ਚੁੱਕੀ
ਦੂਜੇ ਨਾਲ ਸ਼ਮਸ਼ੀਰ ਫ਼ੜੀ
ਇਤਿਹਾਸ ਦਾ ਰਾਹ ਬਦਲ ਗਿਆ....
ਇੱਕ ਸਦੀ ਅਸੀਂ ਤੇਰਾ ਹੱਥ ਫ਼ੜੀ ਰੱਖਿਆ
ਦੂਜੀ ਸਦੀ ਤੇਰਾ ਹੱਥ ਯਾਦ ਰੱਖਿਆ
ਤੀਜੀ ਸਦੀ ਅਸੀਂ ਆਪਣਾ ਹੱਥ ਛੁਡਾ ਲਿਆ.....
...ਤੇ ਤੇਰੀ ਮੂਰਤ ਮੁੜ ਵਾਹੀ
ਤੇਰੇ ਹੱਥ ਬਾਣੀ ਦੀ ਥਾਂ ਬਾਜ਼ ਬਿਠਾ ਦਿੱਤਾ
ਇਸ ਮਗਰੋਂ ਅਸੀਂ ਆਪਣੀ ਮੂਰਤ ਮੁੜ ਵਾਹੀ
ਆਪਣੇ ਵਿੱਚੋਂ ਸੰਤ ਕੱਢ ਦਿੱਤਾ,ਸਿਪਾਹੀ ਰੱਖ ਲੀਤਾ....
ਤੂੰ ਲੜਣ ਲਈ ਆਖਿਆ ਸੀ
ਅਸੀਂ ਲੜਦੇ ਹਾਂ
ਸਿਰਫ਼ ਲੜਦੇ ਹਾਂ
ਮਲ੍ਹਮ ਨਹੀਂ ਲਾਉਂਦੇ.....
ਤੂੰ ਮੁਕਤ ਹੋਣ ਲਈ ਕਿਹਾ ਸੀ
ਅਸੀਂ ਆਪਣੇ ਆਪ ਨੂੰ
ਭਾਈ ਘਨੱਈਏ ਤੋਂ
ਮੁਕਤ ਕਰ ਲਿਆ ਹੈ.....
ਹੁਣ ਅਸੀਂ ਤੇਰੀ ਮਰਜ਼ੀ ਦੇ ਚੇਲੇ ਨਹੀਂ,
ਹੁਣ ਤੂੰ ਸਾਡੀ ਮਰਜ਼ੀ ਦਾ ਗੁਰੂ ਹੈਂ....!!!" -----------------
(ਸੁਖਪਾਲ ਦੀ ਕਿਤਾਬ--'ਰਹਣੁ ਕਿਥਾਊ ਨਾਹਿ' ਵਿੱਚੋਂ )
|
|
08 Dec 2014
|
|
|
|
|
ਬਹੁਤ ਸੁੰਦਰ ਤਰੀਕੇ ਨਾਲ ਅਜੋਕੀ ਪੀੜ੍ਹੀ ਦੀਆਂ ਕਦਰਾਂ ਕੀਮਤਾਂ ਵਿਚ ਆਏ ਨਕਾਰਾਤਮਕ ਬਦਲਾਵ ਨੂੰ ਦਰਸਾਉਂਦੀ ਇਹ ਕਿਰਤ ...
ਧੰਨਵਾਦ ਸਾਂਝੀ ਕਰਨ ਲਈ ਬਿੱਟੂ ਬਾਈ ਜੀ ...
ਬਹੁਤ ਸੁੰਦਰ ਤਰੀਕੇ ਨਾਲ ਅਜੋਕੀ ਪੀੜ੍ਹੀ ਦੀਆਂ ਕਦਰਾਂ ਕੀਮਤਾਂ ਵਿਚ ਆਏ ਨਕਾਰਾਤਮਕ ਬਦਲਾਵ ਨੂੰ ਦਰਸਾਉਂਦੀ ਇਹ ਕਿਰਤ ...
ਧੰਨਵਾਦ ਸਾਂਝੀ ਕਰਨ ਲਈ ਬਿੱਟੂ ਬਾਈ ਜੀ ...
|
|
08 Dec 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|