Home > Communities > Punjabi Poetry > Forum > messages
ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ ਦਿਹਾੜਾ ਨਜ਼ਮ
------------------ ਅਨਾਮ ਜੀ----------------------
ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ ਦਿਹਾੜਾ
ਸੋਚਿਆ
ਵਧਾਈ ਦੇ ਆਵਾਂ ਸਭ ਨੂੰ
ਤੁਰਿਆ
ਯਾਦ ਕਰਦਾ ਤੇਰੀ ਸੋਚ ਨੂੰ
“ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ”
ਝੁਕ ਗਿਆ ਸਿਰ ਆਪ ਮੁਹਾਰੇ
ਇੱਕ ਦਹਿਲੀਜ਼ ‘ਤੇ
“ਘਰ ਘਰ ਅੰਦਰ ਧਰਮਸਾਲ” ਜਾਣ ਕੇ
ਚੁੱਕਿਆ ਸਿਰ ਤਾਂ ਨਜ਼ਰ ਆਈ
ਚਿੱਟੀ ਕੰਧ ‘ਤੇ ਕਾਲ਼ੀ ਇਬਾਰਤ
“ਗੁਰਦੁਆਰਾ ਰਾਮਗੜ੍ਹੀਆ”
ਤੇ...ਨਾਲ਼ ਦੇ ਦਰਵਾਜ਼ੇ ‘ਤੇ ਲਿਖੇ ਸ਼ਬਦ
“ਗੁਰੂ ਰਵਿਦਾਸ ਟੈਂਪਲ”
ਤੇਰੀ ਸੋਚ ਦਾ ਮੂੰਹ ਚਿੜਾਉਂਦੇ ਨਜ਼ਰ ਆਏ
ਫਿਰ ਤੇਰਾ....
ਤੇ ਸਿਰਫ਼ ਤੇਰਾ ਦੁਆਰਾ ਕਿੱਥੇ ?
.........
ਅੱਗੇ ਤੁਰਿਆ ਤਾਂ
“ਦਸ਼ਮੇਸ਼ ਦਰਬਾਰ” ਵਿੱਚੋਂ
ਵੱਡੇ ਭੌਂਪੂ ਦੀ ਕੰਨ ਪਾੜਵੀਂ ਆਵਾਜ਼
"ਪਾਂਚ ਬਾਰ ਗੀਦੜ ਪੁਕਾਰੇ ਪੜੇ ਸੀਤਕਾਲ”
ਦੀ ਯਾਦ ਕਰਵਾ ਗਈ
ਪਰ ਰਾਗੀ ਸਿੰਘਾਂ ਦੀ ਆਵਾਜ਼
ਫਿਰ ਮੋਹ ਗਈ ਮਨ ਨੂੰ
ਉਹ ਪੜ੍ਹ ਰਹੇ ਸਨ
ਤੁਹਾਡੇ ਹੱਥੀ ਥਾਪੇ
“ਗੁਰੂ” ਵਿੱਚੋਂ
““ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ””
...................
...ਤੇ ਇਹਨਾਂ ਸ਼ਬਦਾਂ ਨੂੰ
ਸਿਜਦਾ ਕਰਨ ਨੂੰ ਝੁਕਦੀ ਨਿਗਾਹ
ਜਾ ਪਈ ਹਫ਼ਤਾਵਾਰੀ ਅਖ਼ਬਾਰ ਦੇ
ਮੁੱਖ ਪੰਨੇ ‘ਤੇ
ਛਪੀ ਸੀ ਜਿੱਥੇ
ਘੱਟ ਦਾਜ ਲਿਆਉਣ ਪਿੱਛੇ
ਜ਼ਿੰਦਾ ਸਾੜੀ ਗਈ
ਨਵੀਂ ਵਿਆਹੀ ਅਬਲਾ ਦੀ
ਸੂਹੇ ਲਿਬਾਸ ਵਿੱਚ ਫੋਟੋ..
ਤੇ
“ਸ਼ਰਤੀਆ ਮੁੰਡੇ ਹੋਣ ਦੀ ਦਵਾਈ ”
ਤੇ..
“ਕੁੜੀ ਹੋਵੇ ਤਾਂ ਗਰਭਪਾਤ ਕਰਵਾਉਣ ਲਈ ਮਿਲੋ ”
ਦੀ ਮਸ਼ਹੂਰੀ ਨਾਲ਼
ਸਾਬਤ ਸੂਰਤ ਸਰਦਾਰ ਦੀ ਤਸਵੀਰ
ਤੇ ..ਤੇ
ਨਾਲ਼ ਹੀ
ਕਲਗੀ ਸਜਾ ਕੇ
ਗੱਦੀ ਬੈਠੇ
ਅਸੰਤ ਦਾ ਬਿਆਨ
“ਵੱਢ ਦਿਆਂਗੇ ਲੱਤਾਂ
ਜੇ ਕਿਸੇ ਬੀਬੀ ਨੇ
ਦਰਬਾਰ ਸਾਹਿਬ
ਕੀਰਤਨ ਕਰਨ ਲਈ
ਪੈਰ ਪਾਇਆ ਤਾਂ”
ਹੁਣ ਤੂੰ ਹੀ ਦੱਸ !
ਧੀ ਨੂੰ ਕੁੰਵਰ ਦੀ ਪਦਵੀ ਦੇਣ ਵਾਲ਼ਿਆ
ਮੈਂ ਕਿਸ ਨੂੰ ਆਖਾਂ
ਤੇਰਾ ਜਨਮ ਦਿਨ ‘ਮੁਬਾਰਕ’..??
22 Jun 2011
ਵਧੀਆ ਸੋਚ.
ਲਿਖਦੇ ਰਹੋ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਨੂ ਚੰਗਾ ਪੜ ਕੇ ਹੀ ਸੇਧ ਮਿਲੇ. ਚੰਗਾ ਲਗਾ!
22 Jun 2011
ਬਹੁਤ ਵਧੀਆ ਲਿਖਿਆ ਹੈ ਜਨਾਬ.............,,,,,
22 Jun 2011
ਤੁਹਾਡੇ ਸ਼ਬਦਾਂ ਅੱਗੇ ਸਿਰ ਝੁਕਦਾ ਹੈ.......ਵਸਦੇ ਰਹੋ.....
22 Jun 2011
bas inna kahanga veer g....bahut hi sohne te suchajje khiyal..beautiful
23 Jun 2011
ਬਹੁਤ ਹੀ ਪਵਿੱਤਰ ਸੋਚ ਹੈ,,,ਇਸ ਲਿਖਤ ਨੂੰ ਸਲਾਮ,,,ਜਦੋਂ ਲੋਕ ਗੁਰਬਾਣੀ ਤੋਂ ਜੀਵਨ ਦੀ ਸੇਧ ਲੈਣਗੇ ,,ਉਦੋਂ ਇਹ ਧਰਤੀ ਸਵਰਗ ਬਣ ਜਾਵੇਗੀ,,,
ਗਿਆਨੀ ਸ਼ਿਵਤੇਗ ਸਿੰਘ ਜੀ ਨੇਂ ਲਿਖਿਆ ਹੈ ;
ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਉਨ੍ਹਾਂ ਨੇ ਪੁੱਤਰਾਂ ਦੇ ਟੋਟੇ ਟੋਟੇ ਕਰਵਾ ਕੇ ਗਲ਼ਾਂ ’ਚ ਹਾਰ ਪਵਾ ਕੇ ਵੀ ਅਕਾਲਪੁਰਖ਼ ਦਾ ਸ਼ੁਕਰ ਕੀਤਾ, ਪਰ ਸਾਡੇ ਵਰਗੇ ਸਭ ਦਾਤਾਂ ਪ੍ਰਾਪਤ ਕਰਕੇ ਵੀ ਨਾਸ਼ੁਕਰੇ ਹੋਏ ਫਿਰਦੇ ਹਨ : ,,,
ਬਹੁਤ ਹੀ ਪਵਿੱਤਰ ਸੋਚ ਹੈ,,,ਇਸ ਲਿਖਤ ਨੂੰ ਸਲਾਮ,,,ਜਦੋਂ ਲੋਕ ਗੁਰਬਾਣੀ ਤੋਂ ਜੀਵਨ ਦੀ ਸੇਧ ਲੈਣਗੇ ,,ਉਦੋਂ ਇਹ ਧਰਤੀ ਸਵਰਗ ਬਣ ਜਾਵੇਗੀ,,,
ਗਿਆਨੀ ਸ਼ਿਵਤੇਗ ਸਿੰਘ ਜੀ ਨੇਂ ਲਿਖਿਆ ਹੈ ;
ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਉਨ੍ਹਾਂ ਨੇ ਪੁੱਤਰਾਂ ਦੇ ਟੋਟੇ ਟੋਟੇ ਕਰਵਾ ਕੇ ਗਲ਼ਾਂ ’ਚ ਹਾਰ ਪਵਾ ਕੇ ਵੀ ਅਕਾਲਪੁਰਖ਼ ਦਾ ਸ਼ੁਕਰ ਕੀਤਾ, ਪਰ ਸਾਡੇ ਵਰਗੇ ਸਭ ਦਾਤਾਂ ਪ੍ਰਾਪਤ ਕਰਕੇ ਵੀ ਨਾਸ਼ੁਕਰੇ ਹੋਏ ਫਿਰਦੇ ਹਨ : ,,,
Yoy may enter 30000 more characters.
23 Jun 2011
22 g bahut sohni soch byan kiti hai tusi thanks for shraing
23 Jun 2011
Bahut hee vadhia vicharan da pargtaava kardi rachna share karan layi THNX
23 Jun 2011
ਹੌਂਸਲਾ ਅਫ਼ਜ਼ਾਈ ਲਈ ਬਹੁਤ-ਬਹੁਤ ਸ਼ੁਕਰੀਆ ਆਪ ਸਬ ਦਾ..............:-)
23 Jun 2011