|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪ੍ਰਕਾਸ਼ ਹੋ ਗਿਆ |
ਪ੍ਰਕਾਸ਼ ਹੋ ਗਿਆ
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਮੁਖ ਚੰਦ ਜਿਹਾ ਸ਼ੀਤਲ,
ਮੱਥਾ ਸੂਰਜ ਤੇਜਵਾਨ,
ਪਾ ਇਕ ਝਲਕ ਜਿਦ੍ਹੀ
ਧੰਨ ਹੋ ਗਿਆ ਜਹਾਨ,
ਸਾਰੇ ਦੁੱਖਾਂ ਤੇ ਹਨੇਰਿਆਂ ਦਾ
ਨਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਗੱਲ ਸੱਚ ਦੀ ਸੁਣਾਈ,
ਸਾਰੀ ਮੰਨ ਗਈ ਲੁਕਾਈ,
ਕੌਡਿਆਂ ਤੇ ਸੱਜਣਾ ਦੀ
ਛੱਡੀ ਕਰਕੇ ਸੁਧਾਈ,
ਛਾਇਆ ਐਸਾ ਪ੍ਰਤਾਪ,
ਸਾਰੇ ਧਰਵਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਉਹਦਾ ਸਾਦਗੀ ਦਾ ਬਾਣਾ,
ਮੰਨੇ ਇੱਕ ਦਾ ਹੀ ਭਾਣਾ,
ਸੱਚ ਮੂੰਹ ਤੇ ਸੁਣਾਵੇ,
ਬਾਬਰ ਨੂੰ ਜਾਬਰ ਬੁਲਾਵੇ,
ਸਾਡਾ ਆਮ ਜਿਹਾ ਬਾਬਾ
ਤਾਹੀਓਂ ਖਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਬਾਬਾ ਜੀ ਫਿਰ ਆਓ,
ਇਕ ਵਾਰੀ ਫੇਰਾ ਪਾਓ,
ਜਿੱਥੇ ਨਾਮ ਦੀ ਦੁਹਾਈ
ਦੇ ਕੇ ਠੰਢ ਵਰਤਾਈ,
ਮੁੜ ਬਾਬਰਾਂ ਤੇ ਜਾਬਰਾਂ ਦਾ
ਵਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਜਗਜੀਤ ਸਿੰਘ ਜੱਗੀ
ਫੋਰਮ ਦੇ ਸ੍ਰਿਜਕ, ਚਲਾਉਣ ਵਾਲਿਆਂ, ਸਾਰੇ ਲਿਖਾਰੀਆਂ ਅਤੇ ਪਾਠਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ !!!
ਪ੍ਰਕਾਸ਼ ਹੋ ਗਿਆ
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਮੁਖ ਚੰਦ ਜਿਹਾ ਸ਼ੀਤਲ,
ਮੱਥਾ ਸੂਰਜ ਤੇਜਵਾਨ,
ਪਾ ਝਲਕ ਇਕ ਜਿਦ੍ਹੀ
ਧੰਨ ਹੋ ਗਿਆ ਜਹਾਨ,
ਸਾਰੇ ਦੁੱਖਾਂ ਤੇ ਹਨੇਰਿਆਂ ਦਾ
ਨਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਗੱਲ ਸੱਚ ਦੀ ਸੁਣਾਈ,
ਸਾਰੀ ਮੰਨ ਗਈ ਲੁਕਾਈ,
ਕੌਡਿਆਂ ਤੇ ਸੱਜਣਾ ਦੀ
ਛੱਡੀ ਕਰਕੇ ਸੁਧਾਈ,
ਛਾਇਆ ਐਸਾ ਪ੍ਰਤਾਪ,
ਸਾਰੇ ਧਰਵਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਉਹਦਾ ਸਾਦਗੀ ਦਾ ਬਾਣਾ,
ਮੰਨੇ ਇੱਕ ਦਾ ਹੀ ਭਾਣਾ,
ਬਾਬਰ ਨੂੰ ਸੱਤ ਵਿਖਾਇਆ,
ਜਾਬਰ ਕਹਿ ਕੇ ਬੁਲਾਇਆ,
ਸਾਡਾ ਆਮ ਜਿਹਾ ਬਾਬਾ
ਤਾਹੀਓਂ ਖਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਬਾਬਾ ਜੀ ਫਿਰ ਆਓ,
ਇਕ ਵਾਰੀ ਫੇਰਾ ਪਾਓ,
ਜਿੱਥੇ ਨਾਮ ਦੀ ਦੁਹਾਈ
ਦੇ ਕੇ ਠੰਢ ਵਰਤਾਈ,
ਮੁੜ ਬਾਬਰਾਂ ਤੇ ਜਾਬਰਾਂ ਦਾ
ਵਾਸ ਹੋ ਗਿਆ |
ਪ੍ਰਕਾਸ਼ ਹੋ ਗਿਆ ਨੀਂ,
ਪ੍ਰਕਾਸ਼ ਹੋ ਗਿਆ,
ਮਾਤਾ ਤ੍ਰਿਪਤਾ ਦੇ ਵਿਹੜੇ
ਪ੍ਰਕਾਸ਼ ਹੋ ਗਿਆ |
ਜਗਜੀਤ ਸਿੰਘ ਜੱਗੀ
|
|
05 Nov 2014
|
|
|
|
|
ਜਾਹਰ ਪੀਰ ਜਗਤ ਗੁਰੂ ਬਾਬਾ,
ਘਰ ਘਰ ਬਾਬਾ ਗਾਵੀਐ,
ਵੱਜਣ ਢੋਲ ਮ੍ਰਿਦੰਗ ਰਬਾਬਾ |
ਜਾਹਰ ਪੀਰ ਜਗਤ ਗੁਰੂ ਬਾਬਾ,
ਘਰ ਘਰ ਬਾਬਾ ਗਾਵੀਐ,
ਵੱਜਣ ਢੋਲ ਮ੍ਰਿਦੰਗ ਰਬਾਬਾ |
ਧੰਨਵਾਦ ਸੰਦੀਪ ਬਾਈ ਜੀ,
ਸਰਬ ਸਾਂਝੇ ਬਾਬਾ ਜੀ ਦੇ ਪ੍ਰਕਾਸ਼ ਉਤਸਵ ਤੇ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈ ਜੀ |
|
|
05 Nov 2014
|
|
|
|
|
ਅਤਿ ਸੁੰਦਰ !
ਬਾਬਾ ਜੀ ਦੇ ਪ੍ਰਕਾਸ਼ ਉਤਸਵ ਤੇ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈ ਜੀ....
|
|
05 Nov 2014
|
|
|
|
|
|
ਸੰਜੀਵ ਜੀ ਅਤੇ ਗੁਰਪ੍ਰੀਤ ਜੀ ਧੰਨਵਾਦ ਜੀ | ਆਪ ਸਭ ਨੂੰ ਵੀ ਗੁਰਪੁਰਬ ਦੀਆਂ ਵਧਾਈਆਂ | ਬਾਬਾ ਜੀ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ |
|
|
06 Nov 2014
|
|
|
|
ਜਗਜੀਤ ਸਰ ਜੀ ਥੋਡੀ ਕੋਈ ਰੀਸ ਨੀ ਜੀ ,,,ਤੇ ਨਾ ਥੋਡੀ ਕੋਈ ਮਿਸਾਲ ਏ ਲਿਖਾਰੀ ਦੀ ...ਤੁਸੀਂ ਗੁਰੂ ਨਾਨਕ ਦੇਵ ਜੀ ਬਾਰੇ ਕੀਨਾ ਬਰੀਕੀ ਨਾਲ ਲਿਖਿਆ ਏ ,,,ਜਿਸ ਦੀ ਤਰੀਫ ਲਈ ਮੇਰੇ ਕੋਲ ਸ਼ਬਦ ਵੀ ਨੀ ਹੈ ਜੀ ...
ਗੁਰਪੁਰਬ
ਗੁਰਪੁਰਬ ਦੀ ਥੋਨੂੰ ਵੀ ਬਹੁਤ-੨ ਮੁਬਾਰਕਾਂ ਜੀ ........ਵਾਹਿਗੁਰੂ ਜੀ ਹਮੇਸ਼ਾ ਮਹਿਰ ਕਰਨ ਥੋਡੇ ਤੇ ਜੀ ...ਲਮੀਆਂ ਉਮਰਾਂ ਤੇ ਤਰੱਕੀਆਂ ਬਕਸ਼ਨ ਥੋਨੂੰ ਜੀ ...........
|
|
06 Nov 2014
|
|
|
|
|
ਕਿਰਤ ਤੇ ਨਜ਼ਰਸਾਨੀ ਲਈ ਬਹੁਤ ਸ਼ੁਕਰੀਆ ਸਰ ਜੀ |
ਘੁੱਗ ਵੱਸਦੇ ਰਹੋ ਜੀ |
ਕਿਰਤ ਤੇ ਨਜ਼ਰਸਾਨੀ ਲਈ ਬਹੁਤ ਸ਼ੁਕਰੀਆ ਸਰ ਜੀ |
ਘੁੱਗ ਵੱਸਦੇ ਰਹੋ ਜੀ |
|
|
06 Nov 2014
|
|
|
|
|
|
|
|
|
|
 |
 |
 |
|
|
|