|
 |
 |
 |
|
|
Home > Communities > Punjabi Poetry > Forum > messages |
|
|
|
|
|
ਗੁਰੂ-ਜ਼ਿੰਦਗੀ |
ਧੁਰ ਸਵੇਰ ਦੀ ਟਿੱਕੀ
ਤੋਂ ਲੈ ਕੇ
ਰਾਤ ਦੀ ਚਾਦਰ ਪਸਰਨ ਤੱਕ
ਇਹ ਆਪਣਾ ਕੰਮ
ਕਰਦੀ ਹੈ
ਸਾਨੂੰ ਸਿਖਾਉਂਦੀ ਹੈ
ਕਦੇ ਹੱਸਣਾ, ਕਦੇ ਰੌਣਾ
ਕਦੇ ਪਾਉਣਾ, ਕਦੇ ਖੌਣਾ
ਕਦੇ ਵਿਛੋੜਾ, ਕਦੇ ਮਿਲਾਪ
ਕਦੇ ਇਮਾਨਦਾਰੀ, ਕਦੇ ਧੌਖਾ
ਕਦੇ ਅਰਥੀ, ਕਦੇ ਰੋਕਾ
ਹਰ ਰੰਗ ਸਿਖਾਉਂਦੀ ਹੈ
ਇੰਝ ਲਗਦਾ ਹੈ
ਜਿਵੇਂ ਕੋਈ ਗਜ਼ਲ
ਪੜ ਰਿਹਾ ਹੋਵੇ
ਪਾਠ ਪੜਦੇ ਪੜਦੇ
ਕਦੇ ਕਦੇ ਤਾਂ ਸ੍ੱਚੀ
ਗਜ਼ਲ ਲੱਗਣ ਲੱਗਦੀ ਹੈ
ਤੇ ਆਖੀਰ
ਇਹ ਗਜ਼ਲ ਖਤਮ ਹੋਣ ਤੇ
ਆਉਂਦੀ ਹੈ
ਬੰਦਾ ਸਿਖਦਾ ਸਿਖਦਾ
ਥ੍ੱਕ ਜਾਂਦਾ ਹੈ
ਖਤਮ ਹੋਣ ਦੇ ਕੰਢੇ ਹੁੰਦਾ ਹੈ
ਤੇ ਇਹ ਜ਼ਿੰਦਗੀ
ਸਾਡੇ ਚਿਹਰੇ ਤੇ
ਹੱਸਦੀ ਹੈ
ਇੰਝ ਕਹਿੰਦੀ ਹੋਈ
ਲੱਗਦੀ ਹੈ
ਅੱਜ
ਫਿਰ ਮੈ ਦੇ ਰਹੀ ਹਾਂ
ਤੈਨੂੰ
ਵਿਛੋੜੇ ਦਾ ਪਾਠ
ਤੇ ਇਹ
ਇਨਸਾਨ ਸੋਚਦਾ ਹੈ
ਇਸ ਗੁਰੂ ਨੂੰ
ਇਸ ਜ਼ਿੰਦਗੀ ਨੂੰ
ਸ਼ੁਕਰੀਆ ਆਖਾਂ
ਜਾਂ
ਬਦ-ਦੁਆ ਦੇਵਾਂ
ਉਸ ਦੇ ਵਿਚਾਰਾ ਤੋਂ
ਬੇਧਿਆਨੀ
ਅਖੀਰੀਲੇ ਸਾਹ ਤੱਕ
ਸਿਖਾਉਂਦੀ ਹੈ
ਸਾਨੂੰ ਇਹ ਜ਼ਿੰਦਗੀ.....
-Arinder Kumar
|
|
10 Apr 2011
|
|
|
|
|
nice thoughts....
bahut sohna likheya bai ji...
|
|
10 Apr 2011
|
|
|
|
ਅਖੀਰ ਦੀਆਂ ਕੁਝ ਸਤਰਾਂ ਕਾਫੀ ਚੰਗੀਆਂ ਲਗੀਆਂ ! ਵਾਕਿਆ ਈ ਜਿੰਦਗੀ ਬੰਦੇ ਨਾਲ ਮਖੌਲ ਜਿਹਾ ਕਰ ਜਾਂਦੀ ਹੈ ਇੱਕ ਸਟੇਜ ਤੇ ਆਕੇ ! ...ਗੁੱਡ ਵਰਕ ਸਰ !
|
|
12 Apr 2011
|
|
|
|
|
too good flow |
........bahaut vadiya....nale LIFE ALWAYS TEACHES....Guru zindagi is justified
|
|
15 Apr 2011
|
|
|
|
Amandeep ji aap ji da bahut bahut shukriaa...
|
|
16 Apr 2011
|
|
|
|
bahut khoob baai ji ........changa lagga padke .....thanx
|
|
16 Apr 2011
|
|
|
|
|
Yes....life....always.....teach.....us.....
very nycc.......arinder ji......
|
|
26 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|