Punjabi Poetry
 View Forum
 Create New Topic
  Home > Communities > Punjabi Poetry > Forum > messages
Shamsher Singh Sandhu
Shamsher Singh
Posts: 12
Gender: Male
Joined: 02/Jun/2012
Location: Calgary
View All Topics by Shamsher Singh
View All Posts by Shamsher Singh
 
ਗੁਜ਼ਰਦੇ ਨਾ ਪਲ ਘੜੀ - ਗ਼ਜ਼ਲ

ਗੁਜ਼ਰਦੇ ਨਾ ਪਲ ਘੜੀ  ਰਾਤੀੱ ਦਿਨੇ

ਰਾਤ ਬੀਤੇ  ਮੁਸ਼ਕਲੀੱ  ਤਾਰੇ  ਗਿਣੇ।

 

ਹੈ  ਬੜੀ  ਲੰਮੀੱ  ਉਡੀਕਾਂ ਦੀ  ਡਗਰ

ਥੱਕ ਗਈਆਂ  ਨੀਂਦਰਾਂ ਨੇ  ਪੰਧ ਮਿਣੇ।

 

ਭਟਕਨਾਂ ਵਿਚ ਭਟਕਦੇ ਨੇ ਰਾਤ ਦਿਨ

ਇੰਜ  ਖੁਰਦੀ  ਜ਼ਿੰਦਗੀ  ਹੈ  ਹੋ  ਤਿਣੇ।

 

ਸੱਜਨਾ ਸਾਬਰ  ਬੜਾ ਹੈ ਦਿਲ ਮਿਰਾ

ਫੇਰ ਵੀ  ਤੇਰੀ  ਜੁਦਾਈ   ਦਿਲ ਵਿਨ੍ਹੇ।

 

ਸ਼ਾਮ ਕਰਨੀ ਸੁਬਹ  ਮੁਸ਼ਕਲ ਹੈ ਬੜੀ

ਤੀਰ ਬਣਕੇ ਜਦ ਜੁਦਾਈ ਹਿਕ ਸਿਣੇ।

 

ਮਹਿਵ ਤੇਰੇ ਇਸ਼ਕ ਮੈੱ ਹਾਂ ਗੁਲਬਦਨ

ਵਾਂਗ  ਭੌਰੇ  ਡਾਲੀਆਂ  ਨਾ ਫੁਲ  ਗਿਣੇ।

 

ਆਸ  ਤੇਰੇ  ਮਿਲਨ  ਦੀ  ਲੱਗੀ  ਰਹੀ

ਰੌਸ਼ਨੀ  ਨ੍ਹੇਰੀ  ਗੁਫਾ  ਜਿਉ ਆ  ਛਿਣੇ।

 

ਜਾਪਦਾ ਹੈ  ਜਾਣ ਵਾਲੀ  ਇਹ  ਖ਼ਿਜ਼ਾਂ

ਮੁੱਕ  ਚੱਲੇ  ਮੁਸ਼ਕਲਾਂ ਦੇ  ਦਿਨ ਗਿਣੇ।

 

ਘੱਟ  ਜੀ   ਲੈ   ਸੱਚ  ਹੋ  ਕੇ   ਦੋਸਤਾ

ਝੂਠ ਦੀ  ਬਾਜ਼ੀ ਦੇ  ਹੁੰਦੇ ਪ ਲ  ਗਿਣੇ।

 

ਤੂੰ ਬਣਾਈ ਹੈ  ਅਜਬ ਹੀ  ਕਾਇਨਾਤ

ਭੇਤ  ਤੇਰੀ  ਖਲਕ ਦੇ  ਨਾ ਗੇ  ਗਿਣੇ।

 

ਸ਼ਮਸ਼ੇਰ ਸਿੰਘ ਸੰਧੂ

22 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਘੱਟ  ਜੀ ਲੈ ਸਚ ਹੋ ਕੇ  ਦੋਸਤਾ
ਝੂਠ ਦੀ ਬਾਜ਼ੀ ਦੇ ਹੁੰਦੇ ਪਲ ਗਿਣੇ 
ਕਮਾਲ ਦੀਆਂ ਸਤਰਾਂ

22 Jun 2012

Reply