|
 |
 |
 |
|
|
Home > Communities > Punjabi Poetry > Forum > messages |
|
|
|
|
|
ਹਾਂ ਚੰਗਾ ਲੱਗਦਾ ਏ |
ਹਾਂ ਚੰਗਾ ਲੱਗਦਾ ਏ ਕਦੇ ਕਦਾ ਅਤੀਤ ਦੇ ਪਰਛਾਵਿਆਂ ਚੋਂ ਆਪਣਾ ਅਕਸ ਲੱਭਣਾ
,ਹਾਾ ਚੰਗਾ ਲੱਗਦਾ ਏ ਆਪਣੇ ਰਹਿਬਰ ਨੂੰ
ਵਕਤ ਦੇ ਪਰਛਾਵਿਆ ਚੋ ਅਜੋਕੇ ਵਕਤ ਤੇ ਉਲੀਕਣਾ
ਤੇ ਆਪਣੇ ਨਸੀਬ ਚੋਂ ਟੁੱਟੇ ਹੋਏ ਤਾਰਿਆਂ ਤੋਂ ਆਪਣਾ ਨਸੀਬ ਮੰਗਣਾ |
ਹਾਂ ਚੰਗਾ ਲੱਗਦਾ ਏ ..... ਮੁੱਠੀ ਭਰ ਚਾਨਣਾ ਦੀਆਂ ਲੈ ਛਿੱਟਾ ਦਿਲ ਦੇ ਸੁੰਨੇ ਵਿਹੜੇ ਖਲੇਰ ਸੂਰਜਾਂ ਦੇ ਬੀਜ ਬੀਜਣੇ ਤੇ ਦੁਆ ਕਰਨੀ....... ਇਹਨਾ ਸੂਰਜਾਂ ਦੇ ਸੇਕ ਕਦੇ ਮੱਠੇ ਨਾ ਪੈਣ ਦੁਆ ਕਰਨੀ ..... |
ਇਹਨਾ ਸੂਰਜਾਂ ਦਾ ਸੇਕ ਜਿੰਨਾ ਮਰਜ਼ੀ ਵਧੇ ਪਰ ਇਹਨਾ ਦੇ ਸੇਕ ਨਾਲ ਕਦੇ ਵੀ ਦਿਲ ਨਾ ਕੁਮਲਾਏ ਜਾਣ ਹਾਲਾਂ ਕਿ ਸੂਰਜਾਂ ਦੇ ਬੀਜ ਬੀਜਕੇ ਵੀ ਇਹਨੇ ਹਨੇਰੇ ਹੀ ਢੋਏ ਨੇ |
ਦਿਲ ਦੀ ਗੇਜ ਦਾ ਇਹ ਸੱਖਣਾਪਨ ਹੀ ਸੀ ਜਾ ਲੇਖਾਂ ਦਾ ਸੌੜਾਪਨ ਕਿ ਮੁਹੱਬਤ ਹੁੰਦਿਆਂ ਸੁੰਦਿਆਂ ਵੀ ਗੀਤ ਇਹਦੇ ਹਿੱਸੇ ਸਦਾ ਗੂੰਗੇ ਹੀ ਆਏ ਨੇ |
ਫੇਰ ਵੀ ਉਮਰ ਭਰ ਹੁੰਘਿਆ ਹਾਂ ਮੁਹੱਬਤ ਆਪਣੀ ਲਈ ....... ਹਾਂ ਚੰਗਾ ਲੱਗਦਾ ਏ ਕਦੇ ਕਦਾ ਅਤੀਤ ਦੇ ਪਰਛਾਵਿਆਂ ਚੋਂ ਆਪਣਾ ਅਕਸ ਲੱਭਣਾ
....ਮਲਕੀਤ
|
|
24 Apr 2015
|
|
|
|
|
ਬਹੁਤ ਖੂਬ ਲਿਖਿਆ ਮਲਕੀਤ ਜੀ | ਗੁਰਪ੍ਰੀਤ ਜੀ ਦੀ ਰਾਏ ਨਾਲ ਸਹਿਮਤ ਹਾਂ ਮੈਂ ਵੀ - ਇਸ ਰਚਨਾ ਵਿਚ ਗਹਿਰਾਈ ਹੈ, ਗੰਭੀਰਤਾ ਹੈ |
ਸ਼ੇਅਰ ਕਰਨ ਲਈ ਸ਼ੁਕਰੀਆ |
ਬਹੁਤ ਖੂਬ ਲਿਖਿਆ ਮਲਕੀਤ ਜੀ | ਗੁਰਪ੍ਰੀਤ ਜੀ ਦੀ ਰਾਏ ਨਾਲ ਸਹਿਮਤ ਹਾਂ ਮੈਂ ਵੀ - ਇਸ ਰਚਨਾ ਵਿਚ ਗਹਿਰਾਈ ਹੈ, ਗੰਭੀਰਤਾ ਹੈ |
ਸ਼ੇਅਰ ਕਰਨ ਲਈ ਸ਼ੁਕਰੀਆ |
|
|
24 Apr 2015
|
|
|
|
ਕਿਰਤ ਨੂੰ ਮਾਣ ਦੇਣ ਲਈ ਸ਼ੁਕ੍ਰਿਯਾ ਗੁਰਪ੍ਰੀਤ ,ਜਗਜੀਤ ਜੀ....
|
|
25 Apr 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|