ਹਾਂ ਮੈਨੂੰ ਪਸੰਦ ਹੈ,
ਤਾਰਿਆਂ ਦੀ ਛਾਵੇਂ ਸੌਣਾ।
ਓਹਨਾਂ ਨੂੰ ਦੇਖਦੇ ਦੇਖਦੇ ਓਹਨਾਂ ਚ ਹੀ ਗੁੰਮ ਹੋ ਜਾਣਾ,,
ਕੋਈ ਟੁੱਟਦਾ ਤਾਰਾ ਦੇਖ ਕੇ ਓਹੀ ਪੁਰਾਣੀ ਖਵਾਇਸ਼ ਮੰਗਣਾ,,
ਜੋ ਹਮੇਂਸ਼ਾਂ ਮੰਗਦਾ ਹਾਂ..
ਹਾਂ ਮੈਨੂੰ ਪਸੰਦ ਹੈ,
ਟੁੱਟਦੇ ਤਾਰਿਆਂ ਨੂੰ ਦੇਖਣਾ,,
ਜੋ ਆਪਣੇ ਅੰਦਰ ਲੱਖਾਂ ਸੁਪਨੇ ਲਕੋਈ ਬੈਠੇ ਹਨ,
ਮੈਨੂੰ ਪਸੰਦ ਹੈ ਸੁਪਨੇ ਦੇਖਣਾ,,
ਜੋ ਇਕ ਰਾਤ ਨੂੰ ਦਿਲਚਸਪ ਬਣਾ ਦਿੰਦੇ ਹਨ,,
ਤੇ ਅਗਲੇ ਦਿਨ ਸਵੇਰ ਦੀ ਠੰਡੀ ਹਵਾ ਦੇ ਨਾਲ,,
ਮੂੰਹ ਉੱਤੋਂ ਉੱਡ ਜਾਂਦੇ ਹਨ,
ਪਰ ਕੁਝ ਸੋਚਾਂ ਲਈ ਮਜਬੂਰ ਜ਼ਰੂਰ ਕਰ ਜਾਂਦੇ ਹਨ.
ਹਾਂ ਮੈਨੂੰ ਪਸੰਦ ਹੈ ਓਹ ਰਾਤ,,
ਜਿਸ ਵਿਚ ਓਹ ਸੁਨਿਹਰੀ ਸੁਪਨੇ ਜਨਮ ਲੈਂਦੇ ਹਨ,
ਜੋ ਹਕ਼ੀਕ਼ਤ ਤੋ ਭਾਵੇਂ ਦੂਰ ਹੋਣ,
ਪਰ ਦਿਲ ਦੇ ਨਜਦੀਕ ਹੁੰਦੇ ਹਨ,
ਰਾਤ ਹੀ ਸ਼ੁਰੁਆਤ ਕਰਦੀ ਹੈ ਉਸ ਖੁਸ਼ਬੂ ਭਰੀ ਸਵੇਰ ਦੀ,
ਜਿਸਦੀ ਸੁਘੰਦ ਨਾਲ ਸਾਰਾ ਦਿਨ ਖਿੜਿਆ ਰਹਿੰਦਾ ਹੈ,,
ਸੋ ਮੈਂ ਚਾਹੁੰਦਾ ਹਾਂ,,
ਇਹ ਤਾਰਿਆਂ ਦੀ ਚਾਦਰ ਲਈ ਕੇ ਹਸਦੀ ਰਾਤ,,
ਮੇਰੀ ਜ਼ਿੰਦਗੀ ਵਿਚ ਇੰਝ ਹੀ ਹਨੇਰਾ ਕਰਦੀ ਰਹੇ,
ਕਿਓਂਕਿ ਟੁੱਟਦੇ ਤਾਰੇ ਨੂੰ ਦੇਖ ਕੇ,,
ਓਹੀ ਪੁਰਾਣੀ ਖਵਾਇਸ਼ ਮੰਗਣਾ,,
ਜੋ ਹਮੇੰਸ਼ਾ ਮੰਗਦਾ ਹਾਂ,,
ਤੇ ਅੱਖਾਂ ਬੰਦ ਕਰ ਲੈਣੀਆਂ,,ਮੈਨੂੰ ਬਹੁਤ ਪਸੰਦ ਹੈ
ਹਾਂ ਮੈਨੂੰ ਬਹੁਤ ਪਸੰਦ ਹੈ
ਸੁਪਨਲੋਕ
ZAUFIGAN