ਜਦੋਂ ਵੀ ਕੋਈ ਪਿਆਰ ਕਹਾਣੀ ਦੁਨਿਆ ਦੇ ਹਥੋਂ ਹਾਰਦੀ ਏ ,
ਬਿਰਹੋਂ ਦੀ ਕਾਲੀ ਰਾਤ ਓਦੋਂ ਆਸ਼ਿਕ਼ ਦਾ ਸੀਨਾ ਠਾਰਦੀ ਏ |
ਫ਼ਲਕ ਦੇ ਉੱਤੋਂ ਵਰ੍ਹਦੀ ਹੈ ਅੱਗ ਕੋਈ ਪੈੜ ਦਿਸੇ ਨਾਂ ਊਠਾਂ ਦੀ ,
ਸਹਿਰਾ ਦੇ ਵਿਚ ਰੁਲਦੀ ਸੱਸੀ ਪੁੰਨਣ ਨੂੰ ਵਾਜਾਂ ਮਾਰਦੀ ਏ |
ਉਡੀਕ ਹੈ ਕਈ ਜਨਮਾਂ ਤੋਂ ਉਸਨੂੰ ਹੀਰ ਦੀ ਮਿੱਠੀ ਚੂਰੀ ਦੀ ,
ਬੇਲੇਆਂ ਦੇ ਵਿਚ ਰੂਹ ਰਾਂਝੇ ਦੀ ਅੱਜ ਵੀ ਮੱਝੀਆਂ ਚਾਰਦੀ ਏ |
ਡੁੱਬ ਜਾਂਦੀ ਵਿਚ ਝਨਾਂ ਦੇ ਸੋਹਣੀ ਲੰਘਦੀ ਕਦੇ ਵੀ ਪਾਰ ਨਹੀਂ ,
ਤਾਂਘ ਮਹੀਵਾਲ ਨੂੰ ਮਿਲਣੇ ਦੀ ਜਦੋਂ ਕੱਚੇ ਘੜੇ ਤੇ ਤਾਰਦੀ ਏ |
ਸਹਿਬਾਂ ਜਦੋਂ ਹੈ ਤੀਰ ਤੋੜਦੀ ਆਉਂਦੇ ਵੇਖ ਭਰਾਵਾਂ ਨੂੰ ,
ਜੰਡ ਥੱਲੇ ਸੁੱਤੇ ਮਿਰਜ਼ੇ ਨੂੰ ਫਿਰ ਮੌਤ ਆ ਹੁੱਜਾਂ ਮਾਰਦੀ ਏ |
ਹਾਸਿਆਂ ਦੇ ਹਿਜ਼ਾਬ ਦੇ ਓਹਲੇ ਲੁਕ ਜਾਂਦੇ ਨੇਂ ਗਮ ਕਈਆਂ ਦੇ ,
ਪਰ ਮੇਰੀਆਂ ਅੱਖੀਆਂ ਵਾਲੇ ਹੰਝੂ ਨਿਸ਼ਾਨੀ ਉਸਦੇ ਪਿਆਰ ਦੀ ਏ |
ਧੰਨਵਾਦ ,,,,,,,,,,,,,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਜਦੋਂ ਵੀ ਕੋਈ ਪਿਆਰ ਗਾਥਾ ਦੁਨਿਆ ਹਥੋਂ ਹਾਰਦੀ ਏ ,
ਰਾਤ ਕਾਲੀ ਬਿਰਹੋਂ ਦੀ ਆਸ਼ਿਕ ਦਾ ਸੀਨਾ ਠਾਰਦੀ ਏ |
ਫ਼ਲਕ ਉੱਤੋਂ ਅੱਗ ਵਰ੍ਹਦੀ ਹੈ ਕੋਈ ਪੈੜ ਦਿਸੇ ਨਾਂ ਊਠਾਂ ਦੀ ,
ਸਹਿਰਾ ਦੇ ਵਿਚ ਰੁਲਦੀ ਸੱਸੀ ਪੁੰਨਣ ਨੂੰ ਵਾਜਾਂ ਮਾਰਦੀ ਏ |
ਉਡੀਕ ਹੈ ਕਈ ਜਨਮਾਂ ਤੋਂ ਉਸਨੂੰ ਹੀਰ ਦੀ ਮਿੱਠੀ ਚੂਰੀ ਦੀ ,
ਬੇਲੇਆਂ ਦੇ ਵਿਚ ਰੂਹ ਰਾਂਝੇ ਦੀ ਅੱਜ ਵੀ ਮੱਝੀਆਂ ਚਾਰਦੀ ਏ |
ਡੁੱਬ ਜਾਂਦੀ ਵਿਚ ਝਨਾਂ ਦੇ ਸੋਹਣੀ ਲੰਘਦੀ ਕਦੇ ਵੀ ਪਾਰ ਨਹੀਂ ,
ਤਾਂਘ ਮਹੀਵਾਲ ਨੂੰ ਮਿਲਣੇ ਦੀ ਜਦੋਂ ਕੱਚੇ ਘੜੇ ਤੇ ਤਾਰਦੀ ਏ |
ਸਹਿਬਾਂ ਜਦੋਂ ਹੈ ਤੀਰ ਤੋੜਦੀ ਆਉਂਦੇ ਵੇਖ ਭਰਾਵਾਂ ਨੂੰ ,
ਜੰਡ ਥੱਲੇ ਸੁੱਤੇ ਮਿਰਜ਼ੇ ਨੂੰ ਫਿਰ ਮੌਤ ਆ ਹੁੱਜਾਂ ਮਾਰਦੀ ਏ |
ਹਾਸਿਆਂ ਦੇ ਹਿਜਾਬ ਦੇ ਓਹਲੇ ਲੁਕ ਜਾਂਦੇ ਨੇਂ ਗਮ ਕਈਆਂ ਦੇ ,
ਮੇਰੀਆਂ ਅੱਖੀਆਂ ਵਾਲੇ ਹੰਝੂ ਨਿਸ਼ਾਨੀ ਉਸਦੇ ਪਿਆਰ ਦੀ ਏ |

|