ਰੁੱਸੇ ਯਾਰ ਨੂੰ ਮਨਾਉਣਾ ਹੋਵੇ
ਜਿੱਦੀ ਬੱਚੇ ਨੂੰ ਵਰਾਉਣਾ ਹੋਵੇ
ਨਸ਼ਾ ਭੰਗ ਦਾ ਜੇ ਲਾਉਣਾ ਹੋਵੇ
ਅਮਲੀ ਨੂੰ ਨਹਾਉਣਾ ਹੋਵੇ
ਗੜਵੀ ਵੀ ਲੱਗੇ ਜਿਦਾਂ ਜੱਗ ਬਣ ਜਾਂਦੀ ਆ
ਹੱਦ ਬਣ ਜਾਂਦੀ ਆ , ਯਾਰੋ ਹੱਦ ਬਣ ਜਾਂਦੀ ਆ
ਯਾਰ ਦੀ ਉਡੀਕ ਹੋਵੇ
ਸੱਚੀ ਜੇ ਪ੍ਰੀਤ ਹੋਵੇ
ਲੱਗਾ ਵਿਸ਼ੋੜੇ ਵਾਲਾ ਗੀਤ ਹੋਵੇ
ਪਾਈ ਜਾਂਦਾ ਅੱਗੇ ਓਹ ਤਾਰੀਕ ਹੋਵੇ
ਹੰਝੂਆਂ ਦੀ ਜਿਦਾਂ ਫੇਰ ਨਦੀ ਵੱਗ ਜਾਂਦੀ ਆ
ਹੱਦ ਬਣ ਜਾਂਦੀ ਆ , ਯਾਰੋ ਹੱਦ ਬਣ ਜਾਂਦੀ ਆ
ROADWAYS ਦੀ ਬੱਸ ਵਿਚ ਜਾਣਾ ਹੋਵੇ
ਭੀੜ-ਧੱਕਾ ਵੀ ਸਹਿਣਾ ਹੋਵੇ
conducter ਤੋਂ ਬਕਾਇਆ ਵੀ ਲੈਣਾ ਹੋਵੇ
ਰੋਕੀ ਵੇ ਡ੍ਰਾਇਵਰਾ ਜੋਰ ਲਾ ਕੇ ਕਹਣਾ ਹੋਵੇ
ਗੁੱਸੇ ਨਾਲ ਦੰਦੀ ਜੀਭ ਉੱਤੇ ਵੱਡ ਜਾਂਦੀ ਆ
ਹੱਦ ਬਣ ਜਾਂਦੀ ਆ , ਯਾਰੋ ਹੱਦ ਬਣ ਜਾਂਦੀ ਆ
AIR - INDIA ਦੀ ਫਲੈਟ ਹੋਵੇ
ਜੱਟ ਚੱਲਾ ਵੱਲ ਵਲੈਤ ਹੋਵੇ
5-7 ਲਾਕੇ peg ਹੋਇਆ ਪੂਰਾ ਟੈਟ ਹੋਵੇ
ਚਲਾਉਣਾ ਮੈਂ ਜਹਾਜ ਕਰੀ ਜਾਂਦਾ ਬੈਹਸ ਹੋਵੇ
ਲਿਮਿਟ ਤੋਂ ਫਿਰ ਜਿਆਦਾ ਜਦੋਂ ਵੱਧ ਜਾਂਦੀ ਆ
ਹੱਦ ਬਣ ਜਾਂਦੀ ਆ , ਯਾਰੋ ਹੱਦ ਬਣ ਜਾਂਦੀ ਆ
ਨੇਤਾਂ ਜੀ ਦੀ ਤਕਰੀਰ ਹੋਵੇ
ਚਲਾਈ ਜਾਂਦਾ ਹਵਾ ਵਿਚ ਤੀਰ ਹੋਵੇ
ਭੋਲੀ-ਭਾਲੀ ਜਨਤਾ ਦੀ ਭੀੜ ਹੋਵੇ
ਓੱਥੇ ਖੜਾ ਇਕ ਸਿੰਘ ਵੀਰ ਹੋਵੇ
ਨੇਤਾਂ ਦੇ ਮੇਹੰਗਾਈ ਦੀ ਚਪੇੜ ਜਦੋਂ ਲੱਗ ਜਾਂਦੀ ਆ
ਹੱਦ ਬਣ ਜਾਂਦੀ ਆ , ਯਾਰੋ ਹੱਦ ਬਣ ਜਾਂਦੀ ਆ
ਕੰਡਿਆਲੀ ਜਿੱਥੇ ਤਾਰ ਹੋਵੇ
ਨਫਰਤਾਂ ਦੀ ਬਣੀ ਕੋਈ ਦੀਵਾਰ ਹੋਵੇ
ਸੰਨ 47 ਵਿੱਚ ਪਈ ਮਾਰ ਹੋਵੇ
ਕੱਚ ਵਾਂਗੂ ਟੁੱਟਾ ਇਕ ਪਰਿਵਾਰ ਹੋਵੇ
ਧਾਮੀ ਓਹੋ ਵਾਹਗੇ ਵਾਲੀ ਸਰਹੱਦ ਬਣ ਜਾਂਦੀ ਆ
ਹੱਦ ਬਣ ਜਾਂਦੀ ਆ , ਯਾਰੋ ਹੱਦ ਬਣ ਜਾਂਦੀ ਆ
ਧਾਮੀ ਸਿੰਗਰੀ ਵਾਲਾ