ਹਾਲੇ ਤਾਂ ਮਾਂ ਦਾ ਚਾਅ ਸੀ ਅਧੂਰਾਰੱਬਾ ਖੋ ਕੇ ਪੁੱਤ ਦਿਲ ਕਿਉ ਕੀਤਾ ਚੂਰਾ ਚੂਰਾਪਹਿਲਾ ਪਿਉ ਦਾ ਹੱਥ ਸਿਰ ਤੋ ਚੁੱਕਿਆਫਿਰ ਪੁੱਤ ਚੁੱਕਣ ਵੇਲੇ ਜਰਾ ਨਾ ਰੁੱਕਿਆਲੱਗਦਾ ਤੇਰੀਆ ਅੱਖਾ ਦਾ ਪਾਣੀ ਉਦੋ ਹੋਣਾ ਸੁੱਕਿਆਤੂੰ ਕਾਹਦਾ ਰੱਬ ਤੈਥੋ ਮਾ ਤੇ ਭੈਣ ਦਾ ਦਰਦ ਨਾ ਲੁੱਕਿਆਹੁਣ ਦੱਸ ਕਿਵੇ ਭਰਾ ਦਾ ਬਾਲਾ ਧੂਣਾਹਾਲੇ ਤਾਂ ਮਾਂ ਦਾ ਚਾਅ ਸੀ ਅਧੂਰਾਰੱਬਾ ਖੋ ਕੇ ਪੁੱਤ ਦਿਲ ਕਿਉ ਕੀਤਾ ਚੂਰਾ ਚੂਰਾਕਿਉ ਕੀਤੀ ਬੇਇਨਸਾਫੀ ਉਸ ਮਾ ਨਾਲਵੱਡ ਦਿੱਤੀ ਜੋ ਸੀ ਬਾਂਹ ਨਾਲਤੋਰਣੀ ਸੀ ਜੰਝ ਜਿਹਦੀ ਚਾਅ ਨਾਲਤੋਰਣੀ ਪੈ ਗਈ ਅਰਥੀ ,ਖੇਡੀ ਤੂੰ ਐਸੀ ਚਾਲਭਰਾ ਦੀ ਅਰਥੀ ਦੇਖ ਭੈਣ ਬਚੀ ਡਿਗਣੋ ਬਾਲ ਬਾਲਭਰਾ ਭਰਾ ਦੀ ਰਾਖ ਚੋ ਰਿਹਾ ਭਰਾ ਨੂੰ ਭਾਲਨਹੀ ਚਾਹੀਦੇ ਜੇ ਇਹੀ ਤੇਰੇ ਰੰਗਾ ਦਾ ਕਮਾਲਹੰਡਾਇਆ ਨਹੀ ਸੀ ਜੀਹਨੇ ਜਵਾਨੀ ਦਾ ਦੌਰ ਪੂਰਾਹਾਲੇ ਤਾਂ ਮਾਂ ਦਾ ਚਾਅ ਸੀ ਅਧੂਰਾਰੱਬਾ ਖੋ ਕੇ ਪੁੱਤ ਦਿਲ ਕਿਉ ਕੀਤਾ ਚੂਰਾ ਚੂਰਾ
ਰੂਹ ਨੂੰ ਰੁਆ ਦੇਣ ਵਾਲੀ ਰਚਨਾ ,,,,,ਪੁੱਤ ਦਾ ਵਿਛੋੜਾ ਰੱਬ ਕਿਸੇ ਮਾਂ ਨੂੰ ਨਾਂ ਦੇਵੇ ,,,ਮੈਂ ਤਾਂ ਇਹੀ ਦੁਆ ਕਰਾਂਗਾ ,,,,,,,,,,ਸ਼ੁਕਰੀਆ ,,,,,,,,
vdhya likhya..kafi dard bhryea e...
Bahut sohna likhiya Arash...keep it up
ਬਹੁਤਾ ਸੋਹਨਾ ਲਿਖਾ ਹੈ ਵੀਰ ਜੀ
nice one arsh ......
gud work yar...
shukria aap sb da ji