|
ਹਨੇਰੀ ਰਾਤ |
ਅੱਜ ਰਾਤ ਹਨੇਰੀ ਮੁੜ ਆਈ, ਘਣ ਬੱਦਲ , ਮੀਹਾਂ ਦੀ ਝੜੀ ਨਾਲ ਲਿਆਈ, ਲੁਕ ਬੈਠੇ ਚੰਨ, ਤਾਰੇ ਬਦਲਾਂ ਦੇ ਅੋਲੇ, ਨੇਰ ਤੋਂ ਡਰੇ ਪਰਦਾ ਨਾ ਖੋਲੇ, ਪਿਪਲਾਂ ਥੱਲੇ ਰੂਹਾਂ ਨੱਚਣ, ਵਾਣਾਂ ਵਿੱਚ ਅੱਜ ਅੱਗਾਂ ਮੱਚਣ, ਹਨੇਰ ਆਪਣਾ ਕਹਿਰ ਢਾਏ, ਰੁਖਾਂ ਦੇ ਫੁੱਲ ਵੀ ਕੰਭਲਾਏ, ਘਣੇ ਬੱਦਲਾਂ ਚ ਪਏ ਲਿਸ਼ਕੋਰ, ਵੇਖ ਰੌਸ਼ਨੀ ਪੈਲਾਂ ਪਾਉਣ ਮੋਰ, ਹਨੇਰੀ ਰਾਤ ਨੂੰ ਕੁੱਤੇ ਕੁਰਲੌਂਦੇ, ਹੁੰਦੀ ਜ਼ੁਬਾਨ ਤਾਂ ਦੁਖੜਾ ਗੌਂਦੇ, ਅੱਧੀ ਰਾਤ ਵਗਣ ਸੀਤ ਹਵਾਵਾਂ, ਲਿਖਦੇ ਲਿਖਦੇ ਮੈਂ ਕੰਭ ਜਾਵਾਂ, ਰੱਬਾ ਅੱਜ ਮੇਰਾ ਚਿਤ ਘਬਰਾਏ, ਹਨੇਰੀ ਰਾਤ ਮੁੜ ਫੇਰ ਨਾ ਆਏ, ਹਨੇਰੀ ਰਾਤ ਮੁੜ ਫੇਰ ਨਾ ਆਏ।।
|
|
30 Jun 2014
|