ਕਈ ਵਾਰ ਸੋਚਿਆ ਮੈਂ , ਹੰਝੂ ਵਹਾਉਣੇ ਹਰ ਵੇਲੇ ਛੱਡ ਦਿਆਂ, ਮੇਰੀ ਜ਼ਿੰਦਗੀ ਦੇ ਨੇ ਇਹ ਜੋ ਕੀਮਤੀ ਮੋਤੀ, ਐਵੇਂ ਲੁਟਾਉਣੇ ਛੱਡ ਦਿਆਂ, ਕਈ ਵਾਰ ਸੋਚਿਆ ਮੈਂ .......ਰੋਣੇ ਧੋਣੇ ਗਮ ਸਾਰੇ ਪਾਸੇ ਕਰਕੇ ਦੂਰ, ਖੁਸ਼ੀਆਂ ਚਾਰੇ ਪਾਸੇ ਵੰਡ ਦਿਆਂ, ਹਰੇਕ ਦੇ ਟੁੱਟੇ ਦਿਲ ਦੀਆਂ ਤਰੇੜਾਂ ਨੂੰ , ਪਿਆਰ ਆਪਣੇ ਨਾਲ ਗੰਢ ਦਿਆਂ ।ਕਈ ਵਾਰ ਸੋਚਿਆ ਮੈਂ .....ਕਿਸੇ ਦੇ ਦੁੱਖਾਂ ਦੀ ਪੰਡ ਨੂੰ , ਉਸ ਨਾਲ ਹੀ ਅੱਧੋ ਅੱਧੀ ਵੰਡ ਲਵਾਂ, ਪਰ ਜ਼ਿੰਦਗੀ ਦੇ ਨੇ ਕੀਮਤੀ ਮੋਤੀ ਮੇਰੇ ਹੰਝੂ ਹਰ ਵੇਲੇ ਲੁਟਾਉਣੇ ਛੱਡ ਦਿਆਂ । ਕਈ ਵਾਰ ਸੋਚਿਆ ਮੈਂ .....।