ਤੂੰ ਹੀ ਮਿਲ ਜਾਵੇਂ ਮੈਨੂ ਭਟਕਦਾ ਫਿਰ ਤੋਂ ਕਿਸੇ ਮੋੜ ਤੇ
ਤੇਰੇ ਰਾਹਾਂ ਚ ਹੀ ਖਲੋਣਾ ਚਾਹੁੰਦੀ ਹਾਂ...
ਸਾਹ ਬਣ ਕੇ ਤੇਰੇ ਸਜਣਾ ਵੇ ਤੇਰੀ ਰਗ ਰਗ ਚ ਸਮਾਉਣਾ ਚਾਹੁੰਦੀ ਹਾਂ
ਮੈਂ ਹਰ ਜਨਮ ਚ ਇੰਝ ਹੀ ਤੇਰੀ ਹੋਣਾ ਚਾਹੁੰਦੀ ਹਾਂ...
ਫਿਰ ਤੋਂ ਤੇਰੇ ਦਿਲ ਦੇ ਅਣਕਹੇ ਹਰਫ਼ ਬਣਨਾ ਚਾਹੁੰਦੀ ਹਾਂ
ਤੇਰੇ ਦਿਲ ਦੇ ਕੋਨੇ ਚ ਰਹਿ ਕੇ ਤੇਰਾ ਅਕਸ ਬਣਨਾ ਚਾਹੁੰਦੀ ਹਾਂ
ਮੈਨੂੰ ਰੋਂਦੀ ਨੂੰ ਵਰਾਹਵੇੰ ਤੂੰ , ਤੇਰੇ ਗਲ ਲਗ ਕੇ ਰੋਣਾ ਚਾਹੁੰਦੀ ਹਾਂ
ਮੈਂ ਹਰ ਜਨਮ ਚ ਇੰਝ ਹੀ ਤੇਰੀ ਹੋਣਾ ਚਾਹੁੰਦੀ ਹਾਂ...
ਤੇਰੇ ਨਾਲ ਹੀ ਮੇਰੀ ਹੋਂਦ ਹੋਵੇ ਹਰ ਜਨਮ ਵਿਚ
ਤੂੰ ਹੋਵੇਂ ਦੀਵਾ ਤੇ ਮੈਂ ਤੇਰੀ ਲੋਅ ਬਣਨਾ ਚਾਹੁੰਦੀ ਹਾਂ
ਮੇਰਾ ਖੁਦਾ ਹੈਂ ਤੂੰ ਮੇਰੇ ਲਈ , ਬਸ ਤੈਨੂੰ ਇਹੀ ਸਮਝਾਉਣਾ ਚਾਹੁੰਦੀ ਹਾਂ
ਮੈਂ ਹਰ ਜਨਮ ਚ ਇੰਝ ਹੀ ਤੇਰੀ ਹੋਣਾ ਚਾਹੁੰਦੀ ਹਾਂ...
ਤੈਨੂੰ ਤੇ ਹਰ ਘੜੀ ਰੱਬ ਤੋਂ ਮੰਗਦੀ ਆ ਮੈਂ
ਹਮੇਸ਼ਾ ਲਈ ਹੀ ਆਪਣੇ ਲੇਖੀ ਲਿਖਵਾਉਣਾ ਚਾਹੁੰਦੀ ਹਾਂ
ਤੇਰੇ ਨਾਲ ਰੂਹ ਤੋਂ ਜਨਮਾਂ ਜਨਮਾਂ ਦਾ ਸਾਥ ਨਿਭਾਉਣਾ ਚਾਹੁੰਦੀ ਹਾਂ
ਮੈਂ ਹਰ ਜਨਮ ਚ ਇੰਝ ਹੀ ਤੇਰੀ ਹੋਣਾ ਚਾਹੁੰਦੀ ਹਾਂ...
ਵਲੋਂ - ਨਵੀ