|
 |
 |
 |
|
|
Home > Communities > Punjabi Poetry > Forum > messages |
|
|
|
|
|
ਹਰ ਪਲ ਦੀ ਆਪਣੇ ਹੀ ਖੁਦ ਤਕ ਸਮਾਪਤੀ ਹੈ |
ਜੀਵਨ ਦੀ ਸਾਰ ਗਾਥਾ ਪੀੜਾ ਪ੍ਰਾਪਤੀ ਹੈ ਇਕ ਸਾਹ ਤੋਂ ਦੂਸਰੇ ਤਕ ਗਮ ਦੀ ਵਿਰਾਸਤੀ ਹੈ
ਰੂਹਾਂ ਦਾ ਲੇਖਾ -ਜੋਖਾ ਇਕ ਭਰਮ-ਜਾਲ ਮੂਜਬ ਹਰ ਪਲ ਦੀ ਆਪਣੇ ਹੀ ਖੁਦ ਤਕ ਸਮਾਪਤੀ ਹੈ
ਇਕ ਦਾਲ ਦੋ ਚਪਾਤੀਆਂ ,ਹੱਥਾਂ ਦੀ ਇਹ ਕਮਾਈ ਸਰਮਾਇਆਂ ਦਾ ਜਾਦੂ ,ਵਿਹਲੜ ਅਰਬਪਤੀ ਹੈ
ਥੱਕੀਆਂ ਕੁੜੱਤਣਾਂ ਨੂੰ ਇਕ ਪਿਆਸ ਤਕ ਮਤਲਬ 'ਨੇਰਾ ਨਾ ਦੇਖਦਾ ਇਹ, ਕਦ ਅੱਖ ਸ਼ਰਬਤੀ ਹੈ
ਇਕ ਛੂਹ ਸਦੀਵਤਾ ਦੀ ਬਣਤਰ ਨੂੰ ਇਸ ਦੀ ਹੋਈ ਸਭ ਕੁਛ ਤਾਂ ਦਿਲ ਵੀ ਟੁੱਟਿਆ,ਇਕ ਪੀੜ ਸਾਬਤੀ ਹੈ
ਕਰਜ਼ੇ ਦੇ ਸਿਆੜਾਂ ਵਿਚ,ਅੱਜ ਖੁਸਕੁਸ਼ੀ ਹੈ ਉੱਗਦੀ ਕਾਹਦੀ ਹੈ ਹੁਣ ਕਿਸਾਨੀ,ਭੁਖ ਨੰਗ ਦੀ ਕਾਸ਼ਤੀ ਹੈ
ਸਤਲੁਜ ਬਿਆਸ ਤੋਂ ਹੁਣ,ਜਿਹਲਮ ਝਨਾਂ ਨੇ ਵੱਖਰੇ ਵਿਚ ਜ਼ਖਮ ਬਦਨੁਮਾ ਬਣ,ਵਗਦੀ ਇਰਾਵਤੀ ਹੈ
ਸੜਦੇ ਪਤੰਗਿਆਂ ਜੋ ਇਹ ਹਵਨ ਨੇ ਭਖਾਏ ਚੁਪ 'ਨੇਰਿਆਂ ਉਤਾਰੀ ਦੀਵੇ ਦੀ ਆਰਤੀ ਹੈ
-------csmann-121510--
|
|
17 Dec 2010
|
|
|
|
Bahut KHOOB charanjit jee...tfs
|
|
17 Dec 2010
|
|
|
|
BHUT VADIYA VEER G...
NICE ONE G...
|
|
17 Dec 2010
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|